ਵਿਆਹ ਦੇ 4 ਦਿਨਾਂ ਬਾਅਦ ਲਾੜੀ ਗਹਿਣੇ-ਨਕਦੀ ਲੈ ਕੇ ਪ੍ਰੇਮੀ ਨਾਲ ਹੋਈ ਫ਼ਰਾਰ

Tuesday, Oct 26, 2021 - 03:58 PM (IST)

ਵਿਆਹ ਦੇ 4 ਦਿਨਾਂ ਬਾਅਦ ਲਾੜੀ ਗਹਿਣੇ-ਨਕਦੀ ਲੈ ਕੇ ਪ੍ਰੇਮੀ ਨਾਲ ਹੋਈ ਫ਼ਰਾਰ

ਸ਼੍ਰੀਗੰਗਾਨਗਰ- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ’ਚ ਸਰਹੱਦੀ ਹਿੰਦੁਮਲਕੋਟ ਥਾਣਾ ਖੇਤਰ ਦੇ ਪਿੰਡ ਦੂਲਾਪੁਰ ਕੇਰੀ ’ਚ ਇਕ ਕੁੜੀ ਵਿਆਹ ਦੇ 4 ਦਿਨਾਂ ਬਾਅਦ ਹੀ ਆਪਣੇ ਪੇਕੇ ਪਿੰਡ ਦੇ ਇਕ ਨੌਜਵਾਨ ਨਾਲ ਫਰਾਰ ਹੋ ਗਈ। ਉਹ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦ ਰਾਸ਼ੀ ਵੀ ਲੈ ਗਈ। ਪੁਲਸ ਅਨੁਸਾਰ ਦੁਲਾਪੁਰ ਕੇਰੀ ਪਿੰਡ ਦੇ ਪੇਮਾਰਾਮ ਨਾਇਕ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੀ ਧੀ ਦੁਰਗਾ (19) ਦਾ ਵਿਆਹ 11 ਅਕਤੂਬਰ ਨੂੰ ਸ਼੍ਰੀਗੰਗਾਨਗਰ ’ਚ ਐੱਸ.ਐੱਸ.ਬੀ. ਰੋਡ ’ਤੇ ਗਲੀ ਨੰਬਰ 6 ਵਾਸੀ ਸੁਭਾਸ਼ ਨਾਇਕ ਨਾਲ ਕੀਤਾ ਸੀ।

ਇਹ ਵੀ ਪੜ੍ਹੋ : ਕਾਨਪੁਰ ’ਚ ਜ਼ੀਕਾ ਵਾਇਰਸ ਨਾਲ ਪੀੜਤ ਮਿਲਿਆ ਪਹਿਲਾ ਰੋਗੀ, ਕੇਂਦਰ ਨੇ ਭੇਜੀ ਉੱਚ ਪੱਧਰੀ ਟੀਮ

ਵਿਆਹ ਤੋਂ ਬਾਅਦ ਦੁਰਗਾ ਪਹਿਲੇ ਫੇਰੇ ਲਈ 14 ਅਕਤੂਬਰ ਨੂੰ ਪੇਕੇ ਆਈ। ਉਹ 14-15 ਅਕਤੂਬਰ ਦੀ ਰਾਤ ਲਗਭਗ 12 ਵਜੇ ਘਰੋਂ ਗਾਇਬ ਹੋ ਗਈ। ਜਾਂਦੇ ਹੋਏ ਉਹ ਡੇਢ ਤੋਲਾ ਸੋਨੇ ਅਤੇ 250 ਗ੍ਰਾਮ ਚਾਂਦੀ ਦੇ ਗਹਿਣੇ ਅਤੇ ਲਗਭਗ 50 ਹਜ਼ਾਰ ਰੁਪਏ ਲੈ ਗਈ। ਪੁਲਸ ਅਨੁਸਾਰ ਪੇਮਾਰਾਮ ਨਾਇਕ ਨੇ ਦਰਜ ਕਰਵਾਈ ਗੁੰਮਸ਼ੁਦਗੀ ਰਿਪੋਰਟ ’ਚ ਦੁਲਾਪੁਰ ਕੇਰੀ ਦੇ ਹੀ ਇਕ ਨੌਜਵਾਨ ਅੱਚੂ ’ਤੇ ਉਸ ਦੀ ਧੀ ਨੂੰ ਵਰਗਲਾ ਕੇ ਦੌੜਾਉਣ ਦਾ ਦੋਸ਼ ਲਗਾਇਆ ਹੈ। ਦੋਵੇਂ ਹਾਲੇ ਤੱਕ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News