ਗੱਲ ਕਰਨ ਤੋਂ ਮਨ੍ਹਾ ਕੀਤਾ ਤਾਂ ਕੁੜੀ ’ਤੇ ਕਰ ਦਿੱਤਾ ਦਾਤਰ ਨਾਲ ਹਮਲਾ, ਦਰਜਨ ਤੋਂ ਵੱਧ ਕੀਤੇ ਵਾਰ

Monday, Apr 22, 2024 - 06:08 AM (IST)

ਪਾਲਮਪੁਰ (ਗਿਤੇਸ਼ ਭ੍ਰਿਗੂ)– ਪਾਲਮਪੁਰ ’ਚ ਦਿਨ-ਦਿਹਾੜੇ ਇਕ ਨੌਜਵਾਨ ਨੇ ਇਕ ਲੜਕੀ ’ਤੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਪਾਲਮਪੁਰ ਬੱਸ ਸਟੈਂਡ ਦੇ ਕਮਰਸ਼ੀਅਲ ਕੰਪਲੈਕਸ ਦੀਆਂ ਪੌੜੀਆਂ ’ਤੇ ਵਾਪਰੀ। ਨੌਜਵਾਨ ਸੀ. ਸੀ. ਟੀ. ਵੀ. ਫੁਟੇਜ ’ਚ ਲੜਕੀ ’ਤੇ ਦਾਤਰ ਨਾਲ ਇਕ ਦਰਜਨ ਵਾਰ ਕਰਦਾ ਨਜ਼ਰ ਆ ਰਿਹਾ ਹੈ। ਗੰਭੀਰ ਰੂਪ ’ਚ ਜ਼ਖ਼ਮੀ ਲੜਕੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸੜਕ ਪਾਰ ਕਰਦੇ 18 ਸਾਲਾ ਨੌਜਵਾਨ ਨੂੰ ਟਿੱਪਰ ਨੇ ਦਰੜਿਆ, 2 ਦਿਨ ਪਹਿਲਾਂ ਆਇਆ ਸੀ ਰਿਜ਼ਲਟ

ਕਮਰਸ਼ੀਅਲ ਕੰਪਲੈਕਸ ਦੇ ਦੁਕਾਨਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਨੂੰ ਹਮਲਾਵਰ ਦੇ ਹੱਥੋਂ ਬਚਾਇਆ ਤੇ ਹਮਲਾਵਰ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸੁਮਿਤ ਚੌਧਰੀ ਪੁੱਤਰ ਰਮੇਸ਼ ਵਾਸੀ ਨਗਰੋਟਾ ਵਜੋਂ ਹੋਈ ਹੈ ਤੇ ਉਸ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਜ਼ਖ਼ਮੀ ਲੜਕੀ ਸੁਲਹ ਕੇ ਸਾਲਨ ਦੀ ਰਹਿਣ ਵਾਲੀ ਹੈ ਤੇ ਪਾਲਮਪੁਰ ਦੇ ਇਕ ਕਾਲਜ ’ਚ ਪੋਸਟ ਗ੍ਰੈਜੂਏਟ ਦੀ ਵਿਦਿਆਰਥਣ ਹੈ।

ਐਤਵਾਰ ਨੂੰ ਪੀੜਤਾ ਦੇ ਪਿੰਡ ਦੇ ਲੋਕ, ਪਰਿਵਾਰਕ ਮੈਂਬਰ ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵੱਡੀ ਗਿਣਤੀ ’ਚ ਮੈਂਬਰ ਪਾਲਮਪੁਰ ਥਾਣੇ ਪਹੁੰਚੇ ਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕਾਂਗੜਾ ਦੀ ਐੱਸ. ਪੀ. ਸ਼ਾਲਿਨੀ ਅਗਨੀਹੋਤਰੀ ਦਾ ਕਹਿਣਾ ਹੈ ਕਿ ਲੜਕੀ ਵਲੋਂ ਗੱਲ ਨਾ ਕਰਨ ’ਤੇ ਗੁੱਸੇ ’ਚ ਦੋਸ਼ੀ ਨੇ ਹਮਲਾ ਕੀਤਾ। ਨੌਜਵਾਨ ਤੇ ਲੜਕੀ ਇਕ ਵਿਆਹ ਸਮਾਗਮ ’ਚ ਮਿਲੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News