ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ ਤਾਂ ਰਹਿ ਗਿਆ ਹੱਕਾ-ਬੱਕਾ

Tuesday, Sep 01, 2026 - 12:08 PM (IST)

ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ ਤਾਂ ਰਹਿ ਗਿਆ ਹੱਕਾ-ਬੱਕਾ

ਪਠਾਨਕੋਟ(ਹਰਜਿੰਦਰ ਸਿੰਘ ਗੋਰਾਇਆ): ਪਠਾਨਕੋਟ ਦੇ ਵਾਰਡ ਨੰਬਰ 23 ਅਧੀਨ ਆਉਂਦੀ ਸ਼ਾਹ ਕਾਲੋਨੀ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਚੋਰੀ ਕਰਨ ਦੀ ਨੀਅਤ ਨਾਲ  ਨਿਰਮਾਣ ਅਧੀਨ ਬਿਲਡਿੰਗ ਵਿੱਚ ਦਾਖ਼ਲ ਹੋ ਗਿਆ। ਨੌਜਵਾਨ ਨੇ ਬਿਲਡਿੰਗ ਵਿੱਚੋਂ ਇਨਵਰਟਰ ਅਤੇ  ਬੈਟਰੀ ਚੋਰੀ ਕਰ ਲਈ। ਇਸ ਦੌਰਾਨ ਉਸ ਵੱਲੋਂ ਬੈਟਰੀ ਨਾਲ ਤੋੜਫੋੜ ਵੀ ਕੀਤੀ ਗਈ।

ਇਹ ਵੀ ਪੜ੍ਹੋ- ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ ਲਾਗੂ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਬਾਹਰ ਭੱਜਣ ਦੀ ਬਜਾਏ ਨਿਰਮਾਣ ਅਧੀਨ ਮਕਾਨ ਵਿੱਚ ਪਏ ਫੋਲਡਿੰਗ ਮੰਜੇ ’ਤੇ ਲੇਟ ਗਿਆ ਅਤੇ ਗੁੜੀ ਨੀਂਦ ਵਿੱਚ ਸੌਂ ਗਿਆ। ਸਵੇਰੇ ਜਦੋਂ ਕਾਲੋਨੀ ਵਾਸੀ ਸੈਰ ਲਈ ਨਿਕਲੇ ਤਾਂ ਉਨ੍ਹਾਂ ਦੀ ਨਜ਼ਰ ਨਿਰਮਾਣ ਅਧੀਨ ਮਕਾਨ ਵਿੱਚ ਸੁੱਤੇ ਪਏ ਅਣਜਾਣ ਨੌਜਵਾਨ ’ਤੇ ਪਈ। ਸ਼ੱਕ ਹੋਣ ’ਤੇ ਲੋਕਾਂ ਨੇ ਤੁਰੰਤ ਪੁਲਸ ਦੇ 112 ਨੰਬਰ ਤੇ ਫੋਨ ਕੀਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਸੁੱਤੇ ਪਏ ਨੌਜਵਾਨ ਨੂੰ ਜਗਾਇਆ। ਨੀਂਦ ਖੁੱਲ੍ਹਦੇ ਹੀ ਆਸ-ਪਾਸ ਇਕੱਠੀ ਹੋਈ ਭੀੜ ਅਤੇ ਪੁਲਸ ਨੂੰ ਦੇਖ ਕੇ ਨੌਜਵਾਨ ਹੱਕਾ ਬੱਕਾ ਰਹਿ ਗਿਆ। ਇਸ ਦੌਰਾਨ ਅਜਿਹਾ ਹੋਇਆ ਕਿ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮ ਵੀ ਹਾਸਾ ਨਹੀਂ ਰੋਕ ਸਕੇ।

ਇਹ ਵੀ ਪੜ੍ਹੋ- ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਨੇਪਾਲ ਪੁੱਜਿਆ

ਪੁਲਸ ਵੱਲੋਂ ਮੌਕੇ ’ਤੇ ਪੁੱਛਗਿੱਛ ਕਰਨ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਜਾਇਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਕੀਤੇ ਸਾਮਾਨ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News