PGI ''ਚ ਸਵਾਈਨ ਫਲੂ ਦੇ 170 ਪਾਜ਼ੇਟਿਵ ਮਰੀਜ਼, ਪੰਜਾਬ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ

Saturday, Sep 05, 2026 - 10:38 AM (IST)

PGI ''ਚ ਸਵਾਈਨ ਫਲੂ ਦੇ 170 ਪਾਜ਼ੇਟਿਵ ਮਰੀਜ਼, ਪੰਜਾਬ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ

ਚੰਡੀਗੜ੍ਹ (ਸ਼ੀਨਾ) : ਮੌਸਮ ਬਦਲਣ ਦੇ ਨਾਲ ਹੀ ਸਵਾਈਨ ਫਲੂ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੀ. ਜੀ. ਆਈ. ’ਚ ਇਸ ਸਾਲ ਹੁਣ ਤੱਕ ਸਵਾਈਨ ਫਲੂ (ਐੱਚ1ਐੱਨ1) ਅਤੇ ਇਨਫਲੂਐਂਜ਼ਾ-ਬੀ ਸਮੇਤ ਇਨਫਲੂਐਂਜ਼ਾ ਦੇ 170 ਮਰੀਜ਼ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਇਨ੍ਹਾਂ ’ਚੋਂ ਕਰੀਬ 50 ਫ਼ੀਸਦੀ ਮਾਮਲੇ ਸਿਰਫ਼ ਸਤੰਬਰ ਦੌਰਾਨ ਸਾਹਮਣੇ ਆਏ ਹਨ। ਮਾਮਲਿਆਂ ’ਚ ਵਾਧੇ ਨੂੰ ਦੇਖਦਿਆਂ ਡਾਕਟਰਾਂ ਨੇ ਲੋਕਾਂ ਨੂੰ ਬੁਖ਼ਾਰ, ਲਗਾਤਾਰ ਖੰਘ ਜਾਂ ਸਾਹ ਲੈਣ ’ਚ ਤਕਲੀਫ਼ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਦਿੱਤੀ ਹੈ। ਪੀ.ਜੀ.ਆਈ. ਵੱਲੋਂ ਫ਼ਲੂ ਦੇ ਮਰੀਜ਼ਾਂ ਲਈ ਵਿਸ਼ੇਸ਼ ਆਈਸੋਲੇਸ਼ਨ ਵਾਰਡ, ਜਾਂਚ ਅਤੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਮਾਹਿਰਾਂ ਮੁਤਾਬਕ ਇਸ ਦੀ ਸ਼ੁਰੂਆਤ ਆਮ ਵਾਇਰਲ ਬੁਖ਼ਾਰ ਵਰਗੇ ਲੱਛਣਾਂ ਨਾਲ ਹੋ ਸਕਦੀ ਹੈ, ਪਰ ਕੁਝ ਮਰੀਜ਼ਾਂ ’ਚ ਇਹ ਸਾਹ ਸਬੰਧੀ ਗੰਭੀਰ ਸਮੱਸਿਆਵਾਂ ਦਾ ਰੂਪ ਧਾਰ ਸਕਦਾ ਹੈ। ਬਜ਼ੁਰਗਾਂ, ਛੋਟੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਪਹਿਲਾਂ ਤੋਂ ਦਿਲ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਪੰਜਾਬ ਤੋਂ ਸਭ ਤੋਂ ਵੱਧ ਮਰੀਜ਼, ਚੰਡੀਗੜ੍ਹ ਦੇ ਵੀ 28 ਕੇਸ
ਪੀ.ਜੀ.ਆਈ. ਦੇ ਅੰਕੜਿਆਂ ਅਨੁਸਾਰ 170 ਪਾਜ਼ੇਟਿਵ ਮਾਮਲਿਆਂ ’ਚ ਪੰਜਾਬ ਦੇ 68, ਹਰਿਆਣਾ ਦੇ 34, ਚੰਡੀਗੜ੍ਹ ਦੇ 28, ਹਿਮਾਚਲ ਪ੍ਰਦੇਸ਼ ਦੇ 20 ਅਤੇ ਉੱਤਰ ਪ੍ਰਦੇਸ਼ ਦੇ 10 ਮਰੀਜ਼ ਸ਼ਾਮਲ ਹਨ। ਇਨ੍ਹਾਂ ’ਚ 83 ਪੁਰਸ਼, 87 ਮਹਿਲਾਵਾਂ ਅਤੇ 36 ਬੱਚੇ ਵੀ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਲੱਗਣਗੇ 'ਵਿਸ਼ੇਸ਼ ਵੋਟਰ ਕੈਂਪ', ਸ਼ਾਮ 4 ਵਜੇ ਤੱਕ BLOs ਕਰਨਗੇ ਵੋਟਰਾਂ ਦਾ ਹਰ ਕੰਮ
ਇਹ ਹਨ ਸਵਾਈਨ ਫਲੂ ਦੇ ਮੁੱਖ ਲੱਛਣ
ਡਾਕਟਰ (ਪ੍ਰੋ.) ਪੀ.ਵੀ.ਐੱਮ. ਲਕਸ਼ਮੀ (ਮਹਾਂਮਾਰੀ ਵਿਗਿਆਨ) ਮੁਤਾਬਕ ਸਵਾਈਨ ਫਲੂ ਦੀ ਸ਼ੁਰੂਆਤ ਆਮ ਵਾਇਰਲ ਬੁਖ਼ਾਰ ਵਾਂਗ ਹੋ ਸਕਦੀ ਹੈ, ਪਰ ਕੁਝ ਮਾਮਲਿਆਂ ’ਚ ਇਹ ਤੇਜ਼ੀ ਨਾਲ ਗੰਭੀਰ ਰੂਪ ਧਾਰ ਸਕਦਾ ਹੈ।

ਇਨ੍ਹਾਂ ਲੱਛਣਾਂ ’ਤੇ ਤੁਰੰਤ ਧਿਆਨ ਦੇਣਾ ਜ਼ਰੂਰੀ ਹੈ
101°F ਜਾਂ ਇਸ ਤੋਂ ਵੱਧ ਬੁਖ਼ਾਰ
ਲਗਾਤਾਰ ਖੰਘ ਅਤੇ ਗਲੇ ’ਚ ਦਰਦ
ਨੱਕ ਵਗਣਾ ਜਾਂ ਨੱਕ ਬੰਦ ਹੋਣਾ
ਸਰੀਰ ਅਤੇ ਸਿਰ ’ਚ ਤੇਜ਼ ਦਰਦ
 ਬਹੁਤ ਜ਼ਿਆਦਾ ਥਕਾਵਟ
ਸਾਹ ਲੈਣ ’ਚ ਤਕਲੀਫ਼ ਜਾਂ ਸਾਹ ਚੜ੍ਹਣਾ

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ, ਰੰਧਾਵਾ ਤੇ...
ਬਚਾਅ ਹੀ ਸਭ ਤੋਂ ਵੱਡੀ ਦਵਾਈ
ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ, ਹੱਥ ਸਾਬਣ ਨਾਲ ਵਾਰ-ਵਾਰ ਧੋਣ, ਖੰਘ ਜਾਂ ਛਿੱਕ ਸਮੇਂ ਮੂੰਹ ਢੱਕਣ ਅਤੇ ਬੁਖ਼ਾਰ ਹੋਣ ’ਤੇ ਦੂਜਿਆਂ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਪੀ.ਜੀ.ਆਈ. ਦੀ ਅਪੀਲ: ਖੁਦ ਦਵਾਈ ਨਾ ਲਓ
ਪੀ.ਜੀ.ਆਈ. ਦੇ ਡਾਕਟਰਾਂ ਨੇ ਬੁਖ਼ਾਰ ਜਾਂ ਸਾਹ ਦੀ ਤਕਲੀਫ਼ ਹੋਣ ’ਤੇ ਖੁਦ ਐਂਟੀਬਾਇਓਟਿਕ ਲੈਣ ਦੀ ਬਜਾਏ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਹੈ। ਸਮੇਂ ਸਿਰ ਜਾਂਚ ਅਤੇ ਉਚਿਤ ਇਲਾਜ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News