ਜਲੰਧਰ ਦੇ GS Honda ''ਚ ਨਵੀਂ ਐਕਟਿਵਾ ਨੂੰ ਲੈ ਕੇ ਹੰਗਾਮਾ, ਗਾਹਕ ਬੋਲਿਆ-200 ਤੋਂ ਵੱਧ ਪੈਟਰੋਲ ਨਾ ਪਵਾਓ

Wednesday, Sep 02, 2026 - 03:50 PM (IST)

ਜਲੰਧਰ ਦੇ GS Honda ''ਚ ਨਵੀਂ ਐਕਟਿਵਾ ਨੂੰ ਲੈ ਕੇ ਹੰਗਾਮਾ, ਗਾਹਕ ਬੋਲਿਆ-200 ਤੋਂ ਵੱਧ ਪੈਟਰੋਲ ਨਾ ਪਵਾਓ

ਜਲੰਧਰ (ਸੋਨੂੰ)- ਫੁੱਟਬਾਲ ਚੌਕ 'ਤੇ ਸਥਿਤ GS Honda ਸ਼ੋਅਰੂਮ 'ਚ ਇਕ ਗਾਹਕ ਅਤੇ ਸਟਾਫ਼ ਵਿਚਕਾਰ ਝਗੜਾ ਹੋ ਗਿਆ। ਸ਼ੋਅਰੂਮ ਦੇ ਬਾਹਰ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ। ਇਸ ਹੰਗਾਮੇ ਦੌਰਾਨ ਪੀੜਤ ਗਾਹਕ ਨੇ ਨਵੀਂ ਐਕਟਿਵਾ ਦੀ ਮੰਗ ਕੀਤੀ।
ਪੀੜਤ ਦਾ ਦੋਸ਼ ਹੈ ਕਿ ਉਸ ਨੇ 24 ਦਿਨ ਪਹਿਲਾਂ ਸ਼ੋਅਰੂਮ ਤੋਂ ਐਕਟਿਵਾ ਖ਼ਰੀਦੀ ਸੀ। ਐਕਟਿਵਾ ਦੀ ਟੈਂਕੀ ਫੁਲ ਕਰਵਾ ਕੇ ਉਹ ਨੰਗਲ ਘੁੰਮਣ ਗਿਆ ਸੀ, ਜਿੱਥੇ ਰਸਤੇ 'ਚ ਐਕਟਿਵਾ ਖ਼ਰਾਬੀ ਕਰਨ ਲੱਗੀ। ਸੈਂਟਰਲ ਟਾਊਨ ਦੇ ਰਹਿਣ ਵਾਲੇ ਦੀਪਕ ਦਾ ਕਹਿਣਾ ਹੈ ਕਿ ਉਹ ਹਾਈਵੇਅ 'ਤੇ ਇਕ ਸੜਕ ਹਾਦਸੇ 'ਚ ਵਾਲ-ਵਾਲ ਬਚਿਆ। 

PunjabKesari

ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਧਮਾਕਾ! 'ਆਪ' ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਇਆ ਵੱਡਾ ਆਗੂ 

ਜਲੰਧਰ ਵਾਪਸ ਆਉਣ 'ਤੇ ਜਦੋਂ ਉਹ ਜੀ.ਐੱਸ. ਹੋਂਡਾ ਸ਼ੋਅਰੂਮ ਵਿਚ ਕਰਮਚਾਰੀਆਂ ਤੋਂ ਨਵੀ ਐਕਟਿਵਾ ਵਿਚ ਖ਼ਰਾਬੀ ਹੋਣ ਦੀ ਸ਼ਿਕਾਇਤ ਲੈ ਕੇ ਗਿਆ ਤਾਂ ਕਰਮਚਾਰੀਆਂ ਨੇ ਉਸ ਨੂੰ ਕਿਹਾ ਕਿ ਉਹ ਨਵੀਂ ਐਕਟਿਵਾ ਵਿਚ ਸ਼ੁਰੂਆਤੀ 2 ਮਹੀਨਿਆਂ ਤੱਕ 200 ਦਾ ਪੈਟਰੋਲ ਭਰਵਾਏ ਤਾਂ ਐਕਟਿਵਾ ਵਿਚ ਪਰੇਸ਼ਾਨੀ ਆਵੇਗੀ। 

PunjabKesari

ਪੀੜਤ ਨੇ ਦੱਸਿਆ ਕਿ ਉਸ ਦੀ ਐਕਟਿਵਾ ਰਸਤੇ 'ਚ ਆਪਣੇ-ਆਪ ਬੰਦ ਹੋ ਰਹੀ ਸੀ। ਉਸ ਨੇ ਕੱਲ੍ਹ ਗੜ੍ਹਸ਼ੰਕਰ ਜਾਣਾ ਸੀ ਪਰ ਐਕਟਿਵਾ ਬੰਦ ਹੋਣ ਲੱਗੀ। ਇਸ ਦੌਰਾਨ ਦੀਪਕ ਨੇ ਸ਼ੋਅਰੂਮ ਦੇ ਸਟਾਫ਼ 'ਤੇ ਵੀ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ। ਪੀੜਤ ਦਾ ਦੋਸ਼ ਹੈ ਕਿ ਜਦੋਂ ਉਹ ਆਪਣੀ ਐਕਟਿਵਾ ਦੀ ਮੁਰੰਮਤ ਕਰਵਾਉਣ ਲਈ ਸ਼ੋਅਰੂਮ ਆਇਆ ਤਾਂ ਸਟਾਫ਼ ਨੇ ਪਹਿਲਾਂ ਉਸ ਨੂੰ 200 ਰੁਪਏ ਦਾ ਪੈਟਰੋਲ ਭਰਨ ਲਈ ਕਿਹਾ। ਦੋਸ਼ ਹੈ ਕਿ ਐਕਟਿਵਾ ਠੀਕ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੀਪਕ ਨੇ ਕਿਹਾ ਕਿ ਜੇਕਰ ਉਸ ਨੇ ਸ਼ਹਿਰ ਤੋਂ ਦੂਰ ਜਾਣਾ ਹੈ ਤਾਂ ਉਹ ਰਸਤੇ ਵਿਚ ਕਿੰਨੀ ਵਾਰ ਪੈਟਰੋਲ ਪਵਾਉਂਦਾ ਰਹੇਗਾ। ਦੀਪਕ ਮੁਤਾਬਕ ਸਟਾਫ਼ ਦੁਆਰਾ ਐਕਟਿਵਾ ਦੀ ਸਹੀ ਢੰਗ ਨਾਲ ਸਰਵਿਸ ਨਹੀਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ

ਐਕਟਿਵਾ ਦੀ ਨੰਬਰ ਪਲੇਟ 10,000 ਰੁਪਏ 'ਚ ਵੱਖਰੀ ਖ਼ਰੀਦੀ ਗਈ ਸੀ। ਦੀਪਕ ਨੇ ਕਿਹਾ ਕਿ ਉਹ ਕੱਲ੍ਹ ਇਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਿਆ ਸੀ ਪਰ ਅੱਜ ਸਵੇਰ ਤੋਂ ਉਹ ਸ਼ੋਅਰੂਮ ਵਿੱਚ ਆਪਣੀ ਐਕਟਿਵਾ ਦੀ ਮੁਰੰਮਤ ਕਰਵਾਉਣ ਲਈ ਇੰਤਜ਼ਾਰ ਕਰ ਰਿਹਾ ਹੈ ਪਰ ਕੋਈ ਉਸ ਦੀ ਗੱਲ ਨਹੀਂ ਸੁਣ ਰਿਹਾ। ਇਸ ਤੋਂ ਗੁੱਸੇ 'ਚ ਦੀਪਕ ਨੇ ਬਾਹਰ ਖੜ੍ਹੀਆਂ ਸਾਰੀਆਂ ਐਕਟਿਵਾ 'ਤੇ ਪੋਸਟਰ ਲਗਾ ਦਿੱਤੇ, ਜਿਸ 'ਚ ਲਿਖਿਆ ਸੀ ਕਿ ਐਕਟਿਵਾ 'ਚ 200 ਤੋਂ ਵੱਧ ਪੈਟਰੋਲ ਨਹੀਂ ਭਰਨਾ ਚਾਹੀਦਾ।

PunjabKesari

ਦੂਜੇ ਪਾਸੇ ਸੁਪਰਵਾਈਜ਼ਰ ਦੀਪਕ ਨੇ ਦੱਸਿਆ ਕਿ ਉਹ ਸਵੇਰੇ ਸਾਢੇ 9 ਵਜੇ ਸ਼ੋਅਰੂਮ 'ਤੇ ਪਹੁੰਚਿਆ ਸੀ। ਇਸ ਦੌਰਾਨ 25 ਗਾਹਕ ਆਪਣੇ ਐਕਟਿਵਾ ਦੀ ਸਰਵਿਸ ਕਰਵਾਉਣ ਲਈ ਸ਼ੋਅਰੂਮ ਵਿੱਚ ਆਏ ਸਨ। ਦੀਪਕ ਦੀ ਐਕਟਿਵਾ ਮੁਰੰਮਤ ਲਈ 23 ਨੰਬਰ ਲੱਗਿਆ ਹੋਇਆ ਸੀ। ਗਾਹਕ ਦੀਪਕ ਨੇ ਦੱਸਿਆ ਕਿ ਉਸ ਦੀ ਨਵੀਂ ਐਕਟਿਵਾ ਖ਼ਰਾਬ ਹੋ ਗਈ ਹੈ ਅਤੇ ਉਸ ਦੀ ਮੁਰਮੰਤ ਕੀਤੀ ਜਾਵੇ।

ਇਹ ਵੀ ਪੜ੍ਹੋ: ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ ਲੱਗੇ ਭੂਚਾਲ ਦੇ ਝਟਕੇ

ਸੁਪਰਵਾਈਜ਼ਰ ਨੇ ਕਿਹਾ ਕਿ ਅਜੇ 15 ਨੰਬਰ ਚੱਲ ਰਿਹਾ ਸੀ ਅਜਿਹੇ ਵਿਚ ਗਾਹਤ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ। ਸੁਪਰਵਾਈਜ਼ਰ ਨੇ ਦੱਸਿਆ ਕਿ ਸਮੱਸਿਆ ਈਥਾਨੌਲ ਕਾਰਨ ਪੈਦਾ ਹੋਈ ਹੈ। ਹਾਲਾਂਕਿ ਸੁਪਰਵਾਈਜ਼ਰ ਵੱਲੋਂ 200 ਰੁਪਏ ਤੋਂ ਵੱਧ ਦਾ ਪੈਟਰੋਲ ਨਾ ਪਵਾਉਣ ਦੀ ਗੱਲ ਨੂੰ ਗਲਤ ਠਹਿਰਾਇਆ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਹ ਹਰ ਗਾਹਕ ਨੂੰ ਟੈਂਕੀ ਫੁਲ ਕਰਵਾਉਣ ਦੀ ਅਪੀਲ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਪੂਰੀ ਟੈਂਕੀ ਭਰਵਾਉਣ ਨੂੰ ਲੈ ਕੇ ਗੈਸ ਜਮ੍ਹਾਂ ਹੋਣ ਕਾਰਨ ਹੁੰਦੀ ਹੈ ਅਤੇ ਇਹ ਸਮੱਸਿਆ 2023 ਤੋਂ ਵਾਹਨਾਂ 'ਚ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਾਹਕ ਦੀਪਕ ਨੂੰ ਟੈਂਕੀ ਨੂੰ ਜ਼ਿਆਦਾ ਨਾ ਭਰਨ ਦੀ ਸਲਾਹ ਦਿੱਤੀ ਗਈ ਸੀ, ਜਿਸ ਨਾਲ ਮਸ਼ੀਨਰੀ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ: ਸਕੇ ਭਰਾਵਾਂ ਨਾਲ ਦਰਦਨਾਕ ਹਾਦਸਾ! ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News