ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਸਾਵਧਾਨ! ਨਵੀਂ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਨ੍ਹਾਂ ਰਾਹਾਂ 'ਤੇ ਜਾਣ ਤੋਂ ਪਹਿਲਾਂ...

Tuesday, Sep 01, 2026 - 11:12 AM (IST)

ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਸਾਵਧਾਨ! ਨਵੀਂ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਨ੍ਹਾਂ ਰਾਹਾਂ 'ਤੇ ਜਾਣ ਤੋਂ ਪਹਿਲਾਂ...

ਮੋਹਾਲੀ/ਚੰਡੀਗੜ੍ਹ : ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਾਰ ਫਿਰ ਚੰਡੀਗੜ੍ਹ ਸਰਹੱਦ 'ਤੇ ਧਰਨਾ ਲਾਇਆ ਜਾਵੇਗਾ। ਪੰਜਾਬ ਤੋਂ ਵੱਡੀ ਗਿਣਤੀ 'ਚ ਕਿਸਾਨ ਚੰਡੀਗੜ੍ਹ ਸਰਹੱਦ 'ਤੇ ਪੁੱਜਣੇ ਸ਼ੁਰੂ ਹੋ ਗਏ ਹਨ, ਜਿੱਥੇ ਉਨ੍ਹਾਂ ਵਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਇਕ ਹਫ਼ਤੇ ਦਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਵਿਰੋਧ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਏਅਰਪੋਰਟ ਰੋਡ ਨੇੜੇ ਧਰਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ : ਖੁੱਲ੍ਹੇ ਮੈਦਾਨ 'ਚ ਸੁੱਟੇ ਅਮੂਲ ਦੁੱਧ ਦੇ ਹਜ਼ਾਰਾਂ ਪੈਕਟ! ਪੂਰੇ ਪਿੰਡ 'ਚ ਮਚਿਆ ਹੜਕੰਪ

ਚੰਡੀਗੜ੍ਹ ਪੁਲਸ ਵਲੋਂ ਜਿੱਥੇ ਪ੍ਰਦਰਸ਼ਨ ਦੇ ਮੱਦੇਨਜਰ ਆਵਾਜਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਮੋਹਾਲੀ ਪੁਲਸ ਵਲੋਂ ਵੀ ਕਈ ਰਾਹ ਬੰਦ ਕਰਨ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਮੱਦੇਨਜ਼ਰ ਅੱਜ ਆਈ. ਆਈ. ਐੱਸ. ਈ. ਆਰ. ਚੌਂਕ ਤੋਂ ਬੈਸਟੈੱਕ ਮਾਲ (ਫੇਜ਼-11), ਮੋਹਾਲੀ ਰਾਹੀਂ ਜਗਤਪੁਰਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਬੰਦ ਰਹੇਗੀ।

ਇਹ ਵੀ ਪੜ੍ਹੋ : PSEB ਨੇ ਐਲਾਨਿਆ 10ਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਨਤੀਜਾ, ਇਕ ਕਲਿੱਕ 'ਤੇ ਚੈੱਕ ਕਰੋ Result

ਇਸ ਲਈ ਪੁਲਸ ਵਲੋਂ ਆਮ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਟ੍ਰੈਫਿਕ ਪੁਲਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਆਈ. ਆਈ. ਐੱਸ. ਈ. ਆਰ. ਚੌਂਕ ਤੋਂ ਫੇਜ਼-9 ਸੜਕ ਅਤੇ ਸੈਕਟਰ 66/68 ਰਾਹੀਂ ਚੰਡੀਗੜ੍ਹ ਜਾਣ ਦੀ ਸਲਾਹ ਦਿੱਤੀ ਹੈ। ਉਕਤ ਧਰਨੇ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News