ਗੁਰਦਾਸਪੁਰ: ਪੁਲਸ ਕਾਂਸਟੇਬਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਦੋਵੇਂ ਲੱਤਾਂ ਟੁੱਟੀਆਂ, ਭੈਣ ਵੀ ਜ਼ਖ਼ਮੀ

Tuesday, Sep 01, 2026 - 09:44 PM (IST)

ਗੁਰਦਾਸਪੁਰ: ਪੁਲਸ ਕਾਂਸਟੇਬਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਦੋਵੇਂ ਲੱਤਾਂ ਟੁੱਟੀਆਂ, ਭੈਣ ਵੀ ਜ਼ਖ਼ਮੀ

ਗੁਰਦਾਸਪੁਰ (ਵਿਨੋਦ) - ਬੱਬੇਹਾਲੀ ਪਿੰਡ ਦੇ ਛਿੰਞ ਮੇਲੇ ’ਤੇ ਡਿਊਟੀ ਤੋਂ ਘਰ ਵਾਪਸ ਆ ਰਹੇ ਪੁਲਸ ਕਾਂਸਟੇਬਲ ਕਰਨਪ੍ਰੀਤ ਸਿੰਘ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਕਾਂਸਟੇਬਲ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜਦਕਿ ਉਸ ਦੀ ਭੈਣ ਵੀ ਜ਼ਖ਼ਮੀ ਹੋ ਗਈ।

ਹਸਪਤਾਲ ’ਚ ਦਾਖ਼ਲ ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੀਨਾਨਗਰ ’ਚ ਤਾਇਨਾਤ ਹੈ ਅਤੇ ਬੱਬੇਹਾਲੀ ਦੇ ਛਿੰਞ ਮੇਲੇ ’ਤੇ ਵਿਸ਼ੇਸ਼ ਡਿਊਟੀ ’ਤੇ ਸੀ। ਦੇਰ ਸ਼ਾਮ ਜਦੋਂ ਉਹ ਆਪਣੀ ਭੈਣ ਬਲਵਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ, ਤਾਂ ਕੁਝ ਲੋਕਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਉਸ ਨੇ ਦੱਸਿਆ ਕਿ ਜਦੋਂ ਇਕ ਮੁਲਜ਼ਮ ਨੇ ਉਸ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੀ ਭੈਣ ਬਲਵਿੰਦਰ ਕੌਰ ਉਸ ਦੇ ਉੱਪਰ ਲੇਟ ਗਈ, ਜਿਸ ਕਾਰਨ ਮੁਲਜ਼ਮ ਬਿਨਾਂ ਗੋਲੀ ਚਲਾਏ ਮੌਕੇ ਤੋਂ ਫ਼ਰਾਰ ਹੋ ਗਏ।

ਪੀੜਤ ਕਰਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ’ਚ ਨਸ਼ਾ ਸਮੱਗਲਰਾਂ ਨੂੰ ਫੜਨ ’ਚ ਮਦਦ ਕਰਨ ਕਾਰਨ ਉਸ ’ਤੇ ਇਹ ਰੰਜਿਸ਼ੀ ਹਮਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਸ ’ਤੇ ਹਮਲਾ ਹੋਇਆ ਸੀ ਪਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ। ਉਸ ਨੇ ਪੁਲਸ ਨੂੰ ਮੁਲਜ਼ਮਾਂ ਦੇ ਨਾਂ ਦੱਸਦਿਆਂ ਗੁਰਦਾਸਪੁਰ ਦੇ ਐੱਸ. ਐੱਸ. ਪੀ. ਪਾਸੋਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
 


author

Inder Prajapati

Content Editor

Related News