ਮੀਂਹ ਪੈਣ ’ਤੇ ਗੁਰੂਹਰਸਹਾਏ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ

Saturday, Sep 05, 2026 - 12:30 PM (IST)

ਮੀਂਹ ਪੈਣ ’ਤੇ ਗੁਰੂਹਰਸਹਾਏ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ

ਗੁਰੂਹਰਸਹਾਏ (ਮਨਜੀਤ) : ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਮੀਂਹ ਨਾਲ ਲੋਕਾਂ ਦੇ ਖਿੜੇ ਚਿਹਰੇ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਅੱਜ ਗੁਰੂਹਰਸਹਾਏ ਵਾਸੀਆਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਇਲਾਕੇ ਵਿਚ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਦੀਆਂ ਬੂੰਦਾਂ ਨੇ ਜਿੱਥੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ, ਉੱਥੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ। ਸਾਉਣ ਦਾ ਮਹੀਨਾ ਬੀਤ ਜਾਣ ਦੇ ਬਾਵਜੂਦ ਇਲਾਕੇ ’ਚ ਗਰਮੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਸੀ। ਤੇਜ਼ ਧੁੱਪ ਅਤੇ ਹੁੰਮਸ ਕਾਰਨ ਲੋਕ ਕਾਫੀ ਪਰੇਸ਼ਾਨ ਸਨ।

ਅੱਜ ਹੋਈ ਬਾਰਿਸ਼ ਨੇ ਮੌਸਮ ਦਾ ਮਿਜ਼ਾਜ ਹੀ ਬਦਲ ਦਿੱਤਾ ਅਤੇ ਤਾਪਮਾਨ ’ਚ ਵੀ ਰਾਹਤ ਮਹਿਸੂਸ ਕੀਤੀ ਗਈ। ਮੀਂਹ ਪੈਣ ਨਾਲ ਗਲੀਆਂ, ਬਾਜ਼ਾਰਾਂ ਅਤੇ ਸੜਕਾਂ ’ਤੇ ਚਹਿਲ-ਪਹਿਲ ਦੇ ਨਾਲ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੇਖਣ ਨੂੰ ਮਿਲੀ। ਬੱਚਿਆਂ ਅਤੇ ਨੌਜਵਾਨਾਂ ਨੇ ਵੀ ਮੀਂਹ ਦਾ ਆਨੰਦ ਮਾਣਿਆ। ਕਈ ਲੋਕਾਂ ਨੇ ਮੀਂਹ ਦੇ ਸੁਹਾਵਣੇ ਮੌਸਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਲੰਬੇ ਸਮੇਂ ਤੋਂ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਕਿਹਾ ਕਿ ਮੀਂਹ ਨੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਮੌਸਮ ਦੇ ਠੰਢੇ ਹੋਣ ਨਾਲ ਉਨ੍ਹਾਂ ਨੂੰ ਕਾਫੀ ਸੁਖਦ ਅਹਿਸਾਸ ਹੋ ਰਿਹਾ ਹੈ।
 


author

Babita

Content Editor

Related News