ਆਸਥਾ ਦੀ ਅੰਨ੍ਹੀ ਖੇਡ; ਫੂਕ ਮਾਰ ਕੇ ਲਾਸ਼ ਨੂੰ ਜ਼ਿੰਦਾ ਕਰ ਰਿਹੈ ਬੋਤਲ ਵਾਲਾ ਬਾਬਾ!

Monday, Sep 02, 2024 - 12:05 PM (IST)

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਇਕ ਬਾਬੇ ਦੇ ਅੰਨ੍ਹੇ ਵਿਸ਼ਵਾਸ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਬਾਅਦ ਕਾਨਪੁਰ ’ਚ ਇਕ ਹੋਰ ਬਾਬੇ ਦੇ ਅੰਨ੍ਹੇ ਵਿਸ਼ਵਾਸ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬੇ ਦਾ ਨਾਂ ਹਰੀਓਮ ਮਹਾਰਾਜ ਹੈ। ਹਰੀਓਮ ਮਹਾਰਾਜ ਦੇ ਦਰਬਾਰ ’ਚ ਆਉਣ ਵਾਲੇ ਸ਼ਰਧਾਲੂ ਉਸ ਨੂੰ ਬੋਤਲ ਵਾਲਾ ਬਾਬਾ ਦੇ ਨਾਂ ਨਾਲ ਬੁਲਾਉਂਦੇ ਹਨ। ਉਹ ਸ਼ਰਧਾਲੂਆਂ ਦੀਆਂ ਸਮੱਸਿਆਵਾਂ ਸੁਣਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਪਿੱਛੇ ਭੂਤਾਂ ਦਾ ਹੱਥ ਹੈ।

ਇਹ ਵੀ ਪੜ੍ਹੋ-  ਵੱਡੀ ਖੁਸ਼ਖ਼ਬਰੀ; ਸਰਕਾਰ ਨੇ 24 ਹਜ਼ਾਰ ਅਧਿਆਪਕਾਂ ਨੂੰ ਕੀਤਾ ਰੈਗੂਲਰ

ਦਰਅਸਲ ਕਾਨਪੁਰ ਦੇ ਹਰੀਓਮ ਮਹਾਰਾਜ ਨੇ ਬੋਤਲ ਦੇ ਪਾਣੀ ’ਚ ਫੂਕ ਮਾਰ ਕੇ ਲਾਸ਼ ਨੂੰ ਜ਼ਿੰਦਾ ਕਰਨ ਦਾ ਦਾਅਵਾ ਕੀਤਾ ਹੈ। ਇਥੇ ਹਰ ਕਿਸੇ ਦਾ ਦੁੱਖ ਪਾਣੀ ਨਾਲ ਦੂਰ ਹੋ ਰਿਹਾ ਹੈ। ਆਖਰਕਾਰ ਹਰੀਓਮ ਬਾਬਾ ਦੇ ਚਮਤਕਾਰ ਦੇ ਦਾਅਵਿਆਂ ਵਿਚ ਕਿੰਨੀ ਸੱਚਾਈ ਹੈ। ਕੀ ਹਰੀਓਮ ਮਹਾਰਾਜ ਪਾਖੰਡ ਦਾ ਦਰਬਾਰ ਲਾਉਂਦੇ ਹਨ ਜਾਂ ਫਿਰ ਸੱਚ ਹੀ ਚਮਤਕਾਰ ਕਰਦੇ ਹਨ। ਹਰੀਓਮ ਮਹਾਰਾਜ ਜੋ ਬੋਤਲ ਦੇ ਪਾਣੀ ਵਿਚ ਫੂਕ ਮਾਰ ਕੇ ਲਾਸ਼ ਨੂੰ ਜ਼ਿੰਦਾ ਕਰਨ ਦਾ ਦਾਅਵਾ ਕਰਦੇ ਹਨ। ਇਹ ਉਹ ਹੀ ਹਰੀਓਮ ਬਾਬਾ ਹਨ, ਜੋ ਬੋਤਲ ਦੇ ਪਾਣੀ ਤੋਂ ਕੈਂਸਰ ਦਾ ਇਲਾਜ ਦਾ ਦਾਅਵਾ ਕਰਦੇ ਹਨ। ਇੰਨਾ ਹੀ ਨਹੀਂ ਹਰੀਓਮ ਆਪਣੇ ਦਰਬਾਰ ਵਿਚ ਭੂਤ-ਪ੍ਰੇਤ ਨਾਲ ਗੱਲਬਾਤ ਕਰਨ ਦਾ ਵੀ ਦਾਅਵਾ ਕਰਦੇ ਹਨ। 

ਇਹ ਵੀ ਪੜ੍ਹੋ- ਕਾਰਟੂਨ ਵੇਖਦਿਆਂ 9 ਸਾਲਾ ਬੱਚੇ ਦੇ ਹੱਥ 'ਚ ਫਟਿਆ ਮੋਬਾਈਲ ਫੋਨ

ਹਰੀਓਮ ਮਹਾਰਾਜ ਨਾ ਤਾਂ ਪ੍ਰੇਤ ਆਤਮਾ ਦੇ ਅਟੈਕ ਨੂੰ ਸਾਬਤ ਕਰ ਸਕੇ ਅਤੇ ਨਾ ਹੀ ਪਾਣੀ ਨਾਲ ਰੋਗਾਂ ਦੇ ਇਲਾਜ ਦੇ ਦਾਅਵੇ ਨੂੰ ਸਿੱਧ ਕਰ ਸਕੇ। ਇੱਥੋਂ ਤੱਕ ਕਿ ਲੌਂਗ ਬੰਨ੍ਹਣ ਅਤੇ ਪਾਣੀ ਪੀਣ ਨਾਲ ਸਮੱਸਿਆ ਦੇ ਹੱਲ ਦਾ ਵਿਗਿਆਨ ਵੀ ਉਹ ਨਹੀਂ ਸਮਝਾ ਸਕੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪਾਖੰਡ ਦਾ ਖ਼ੁਲਾਸਾ ਹੋਣ ਦੇ ਬਾਵਜੂਦ ਵੀ ਨਾ ਤਾਂ ਬਾਬਾ ਨੇ ਆਪਣਾ ਦਰਬਾਰ ਬੰਦ ਕੀਤਾ ਨਾ ਹੀ ਪਾਖੰਡ ਫੈਲਾਉਣਾ ਰੋਕਿਆ। ਲੋਕ ਇਕੱਠੇ ਹੁੰਦੇ ਰਹੇ ਅਤੇ ਬਾਬਾ ਦਾ ਅੰਧਵਿਸ਼ਵਾਸ ਵਿਚ ਲੁੱਟਦੇ ਰਹੇ। ਉਨ੍ਹਾਂ ਨੂੰ ਅਵਤਾਰ ਮੰਨ ਕੇ ਪੂਜਦੇ ਰਹੇ ਅਤੇ ਬਾਬਾ ਵੀ ਖੁਦ ਨੂੰ ਅਵਤਾਰ ਦੱਸ ਕੇ ਲੋਕਾਂ ਦੀ ਸੇਵਾ ਦੇ ਨਾਂ 'ਤੇ ਉਨ੍ਹਾਂ ਨੂੰ ਠੱਗਣ ਦਾ ਧੰਦਾ ਚਲਾਉਂਦੇ ਰਹੇ। ਉਹ ਵੀ ਉਦੋਂ ਜਦੋਂ ਬਾਬਾ ਦੇ ਫਰੇਬ ਦੀ ਪੂਰੀ ਕਹਾਣੀ ਸਾਰਿਆਂ ਦੇ ਸਾਹਮਣੇ ਆ ਚੁੱਕੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News