ਖੇਡ-ਖੇਡ ''ਚ ਬੱਚਿਆਂ ਦੀ ਲੱਗੀ ਚਾਂਦੀ ! ਮਿੱਟੀ ''ਚ ਦੱਬੇ ਘੜੇ ''ਚੋਂ ਲੱਭਾ ''ਖਜ਼ਾਨਾ''
Tuesday, Mar 03, 2026 - 05:07 PM (IST)
ਬੀਡ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਇਕ ਮਕਾਨ ਦੇ ਨਿਰਮਾਣ ਸਥਾਨ ਤੋਂ ਬ੍ਰਿਟਿਸ਼ ਕਾਲ ਦੇ ਚਾਂਦੀ ਦੇ ਲਗਭਗ 250 ਸਿੱਕੇ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ੀਵਾਰ ਨੂੰ ਆਸ਼ਟੀ ਤਹਿਸੀਲ ਦੇ ਸਾਂਗਵੀ (ਪਾਟਨ) ਪਿੰਡ 'ਚ ਉਦੋਂ ਇਹ ਸਿੱਕੇ ਮਿਲੇ, ਜਦੋਂ ਉੱਥੇ ਖੇਡ ਰਹੇ ਬੱਚਿਆਂ ਨੂੰ ਖੁਦਾਈ ਕੀਤੀ ਗਈ ਮਿੱਟੀ ਦੇ ਢੇਰ 'ਚ ਦੱਬਿਆ ਹੋਇਆ ਇਕ ਮਿੱਟੀ ਦਾ ਭਾਂਡਾ ਨਜ਼ਰ ਆਇਆ।

ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਨੇ ਇਕ ਰੁਪਏ ਦੇ ਸਿੱਕਿਆਂ ਨੂੰ ਖੇਡਣ ਦੇ ਟੋਕਣ ਸਮਝ ਕੇ ਘੜਾ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਆਪਣੀ ਜੇਬ 'ਚ ਰੱਖਣ ਲੱਗੇ ਪਰ ਜ਼ਮੀਨ ਮਾਲਕ ਦੇ ਦਖ਼ਲਅੰਦਾਜ਼ੀ ਕੀਤੀ ਅਤੇ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਆਸ਼ਟੀ ਦੀ ਤਹਿਸੀਲਦਾਰ ਵੈਸ਼ਾਲੀ ਪਾਟਿਲ ਨੇ ਕਿਹਾ,''ਅਸੀਂ 1941 ਦੇ ਚਾਂਦੀ ਦੇ ਕੁੱਲ 250 ਸਿੱਕੇ ਜ਼ਬਤ ਕੀਤੇ ਹਨ। ਇਹ ਸਿੱਕੇ ਸ਼ੁੱਧ ਚਾਂਦੀ ਦੇ ਬਣੇ ਹਨ ਅਤੇ ਇਨ੍ਹਾਂ ਦਾ ਭਾਰ 4 ਤੋਂ 5 ਕਿਲੋਗ੍ਰਾਮ ਵਿਚਕਾਰ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
