ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ
Saturday, Mar 07, 2026 - 12:34 PM (IST)
ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਨੇੜਿਓਂ ਹੋਲਾ-ਮਹੱਲਾ ਦੇ ਅੰਤਿਮ ਦਿਨ ਵਿਅਕਤੀ ਦੀ ਲਾਸ਼ ਮਿਲੀ। ਵਿਅਕਤੀ ਦੀ ਲਾਸ਼ ਮਿਲਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੀ ਉਮਰ ਕਰੀਬ 70 ਸਾਲਾ ਦੱਸੀ ਜਾ ਰਹੀ ਹੈ। ਜਿਸ ਦੇ ਕੇਸ ਦਾੜ੍ਹੀ ਰੱਖੇ ਹੋਏ, ਸਰੀਰ ਉੱਤੇ ਨੀਲਾ ਚੋਲਾ ਪਾਏ ਹੋਇਆ ਹੈ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਸਨਾਖ਼ਤ ਲਈ ਰੱਖ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਨੈਂਸੀ ਗਰੇਵਾਲ ਦੇ ਕਤਲ ਬਾਰੇ ਭੈਣ ਦੇ ਵੱਡੇ ਖ਼ੁਲਾਸੇ! 15 ਦਿਨ ਪਹਿਲਾਂ ਬਣੀ ਪਲਾਨਿੰਗ, ਦੋਸਤ ਨੇ ਕੀਤਾ ਸੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
