ਖੂਨੀ ਜੰਗ ''ਚ ਬਦਲ ਗਈ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸ ! ਕੈਂਚੀ ਮਾਰ-ਮਾਰ ਕਰ''ਤਾ ਨੌਜਵਾਨ ਦਾ ਕਤਲ

Tuesday, Mar 10, 2026 - 05:30 PM (IST)

ਖੂਨੀ ਜੰਗ ''ਚ ਬਦਲ ਗਈ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸ ! ਕੈਂਚੀ ਮਾਰ-ਮਾਰ ਕਰ''ਤਾ ਨੌਜਵਾਨ ਦਾ ਕਤਲ

ਨਵੀਂ ਦਿੱਲੀ- ਉੱਤਰ-ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਇੱਕ 26 ਸਾਲਾ ਨੌਜਵਾਨ ਦਾ ਕੈਂਚੀ ਨਾਲ ਵਿੰਨ੍ਹ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਨਵੀਂ ਸੀਮਾਪੁਰੀ ਵਿੱਚ ਮੁਲਜ਼ਮ ਜਾਵੇਦ ਉਰਫ ਗੁੰਡਾ (28) ਦੀ ਰਕੀਬੁਲ (26) ਅਤੇ ਆਮਿਰ (27) ਨਾਲ ਪੈਸਿਆਂ ਨੂੰ ਲੈ ਕੇ ਤਿੱਖੀ ਬਹਿਸ ਹੋਈ ਸੀ। ਬਹਿਸ ਇੰਨੀ ਵਧ ਗਈ ਕਿ ਜਾਵੇਦ ਨੇ ਕੈਂਚੀ ਚੁੱਕ ਕੇ ਦੋਵਾਂ ਨੌਜਵਾਨਾਂ 'ਤੇ ਕਈ ਵਾਰ ਕੀਤੇ। ਹਮਲੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਆਮਿਰ ਦੀ ਮੌਤ ਹੋ ਗਈ, ਜਦਕਿ ਰਕੀਬੁਲ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ- 22 ਰੁਪਏ ਮਹਿੰਗਾ ਹੋਇਆ ਪੈਟਰੋਲ, ਜੇਬ 'ਚ 'ਛੇਕ' ਕਰਨ ਲੱਗਾ ਜੰਗ ਦਾ 'ਸੇਕ'! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਪੁਲਸ ਨੇ ਇਲਾਕੇ ਦੇ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਵਿੱਚ ਮੁਲਜ਼ਮ ਨੂੰ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਘੁੰਮਦੇ ਹੋਏ ਦੇਖਿਆ ਗਿਆ। ਸੀ.ਸੀ.ਟੀ.ਵੀ. ਵਿਸ਼ਲੇਸ਼ਣ ਦੇ ਆਧਾਰ 'ਤੇ ਪੁਲਸ ਨੇ ਨਵੀਂ ਸੀਮਾਪੁਰੀ ਦੀ ਇੱਕ ਝੁੱਗੀ ਬਸਤੀ ਵਿੱਚੋਂ ਜਾਵੇਦ ਨੂੰ ਕਾਬੂ ਕਰ ਲਿਆ। 

ਪੁਲਸ ਨੇ ਵਾਰਦਾਤ ਵਿੱਚ ਵਰਤੀ ਗਈ ਕੈਂਚੀ ਵੀ ਬਰਾਮਦ ਕਰ ਲਈ ਹੈ। ਪੁਲਸ ਅਨੁਸਾਰ ਮੁਲਜ਼ਮ ਜਾਵੇਦ ਦਾ ਪਹਿਲਾਂ ਵੀ ਅਪਰਾਧਿਕ ਇਤਿਹਾਸ ਰਿਹਾ ਹੈ ਅਤੇ ਸੀਮਾਪੁਰੀ ਥਾਣੇ ਵਿੱਚ ਉਸ ਖਿਲਾਫ ਘੱਟੋ-ਘੱਟ ਦੋ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ। ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- 'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News