ਧਨਤੇਰਸ ਮੌਕੇ ਅਕਸ਼ੈ ਕੁਮਾਰ ਨੇ PM ਮੋਦੀ ਦੀ ਇਸ ਨਸੀਹਤ ਦਾ ਕੀਤਾ ਜ਼ਿਕਰ, ਕਿਹਾ- ਇਹਦੇ 'ਤੇ ਕਰੋ ਅਮਲ

Tuesday, Oct 29, 2024 - 11:39 AM (IST)

ਧਨਤੇਰਸ ਮੌਕੇ ਅਕਸ਼ੈ ਕੁਮਾਰ ਨੇ PM ਮੋਦੀ ਦੀ ਇਸ ਨਸੀਹਤ ਦਾ ਕੀਤਾ ਜ਼ਿਕਰ, ਕਿਹਾ- ਇਹਦੇ 'ਤੇ ਕਰੋ ਅਮਲ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਧਨਤੇਰਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ। ਅਕਸ਼ੈ ਨੇ ਲਿਖਿਆ, ''ਸਰਦੀਆਂ, ਗਰਮੀਆਂ, ਧੁੱਪ, ਮੀਂਹ, ਸਾਲ ਦੇ ਸਾਰੇ ਦਿਨ ਮੇਰੇ ਲਈ ਫਿੱਟਨੈਸ ਦਿਨ ਹੁੰਦੇ ਹਨ। ਕੋਈ ਬਹਾਨਾ ਨਹੀਂ, ਕੋਈ ਸਮਝੌਤਾ ਨਹੀਂ। ਇਹ ਸ਼ਾਨਦਾਰ ਹੈ ਕਿ ਸਾਡੇ ਦੇਸ਼ ਦਾ ਕਪਤਾਨ ਲੋਕਾਂ ਨੂੰ ਫਿਟਨੈੱਸ ਨੂੰ ਜੀਵਨ ਦਾ ਤਰੀਕਾ ਬਣਾਉਣ ਦੀ ਅਪੀਲ ਕਰ ਰਿਹਾ ਹੈ। ਨਰਿੰਦਰ ਮੋਦੀ ਜੀ ਦੇ ਇਸ ਸੰਦੇਸ਼ ਨੂੰ ਸੁਣੋ ਅਤੇ ਲਾਗੂ ਕਰੋ। ਅੱਜ ਧਨਤੇਰਸ ਹੈ ਅਤੇ ਸਿਹਤ ਤੋਂ ਵੱਡੀ ਦੌਲਤ ਦੁਨੀਆ 'ਚ ਕੋਈ ਨਹੀਂ ਹੋ ਸਕਦੀ। ਧੰਨਤੇਰਸ ਮੁਬਾਰਕ।'' ਅਕਸ਼ੈ ਕੁਮਾਰ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੀ PM ਅਤੇ ਇੰਟਰਨੈੱਟ ਯੂਜ਼ਰਸ ਨੂੰ ਧਨਤੇਰਸ ਅਤੇ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari

ਇਹ ਖ਼ਬਰ ਵੀ ਪੜ੍ਹੋ - ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ

ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ 'ਖੇਲ ਖੇਲ ਮੇਂ' 'ਚ ਨਜ਼ਰ ਆਏ ਸਨ ਅਤੇ ਹੁਣ ਜਲਦ ਹੀ ਉਹ ਰੋਹਿਤ ਸ਼ੈੱਟੀ ਦੀ 'ਸਿੰਘਮ ਅਗੇਨ' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਵੱਡੀ ਸਟਾਰ ਕਾਸਟ ਹੈ। ਜੇਕਰ ਅਕਸ਼ੈ ਕੁਮਾਰ ਦੇ ਕੋ-ਸਟਾਰਸ ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਅਜੇ ਦੇਵਗਨ ਮੁੱਖ ਭੂਮਿਕਾ 'ਚ ਹਨ। ਉਸ ਦੇ ਨਾਲ ਕਰੀਨਾ ਕਪੂਰ, ਟਾਈਗਰ ਸ਼ਰਾਫ, ਰਣਵੀਰ ਸਿੰਘ, ਕਿਆਰਾ ਅਡਵਾਨੀ, ਦੀਪਿਕਾ ਪਾਦੂਕੋਣ, ਅਰਜੁਨ ਕਪੂਰ ਸਮੇਤ ਸਾਰੇ ਸਿਤਾਰੇ ਅਹਿਮ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਜਿਸ ਗੱਲ ਦੀ ਸਭ ਤੋਂ ਜ਼ਿਆਦਾ ਚਰਚਾ ਹੈ ਉਹ ਹੈ ਸਲਮਾਨ ਭਾਈ ਦਾ ਕੈਮਿਓ।

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ

ਪਹਿਲਾਂ ਦਬੰਗ ਖ਼ਾਨ ਦੇ ਕੈਮਿਓ ਨੂੰ ਲੈ ਕੇ ਭੰਬਲਭੂਸਾ ਸੀ ਪਰ ਹਾਲ ਹੀ 'ਚ ਬਿੱਗ ਬੌਸ 'ਤੇ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਸਲਮਾਨ ਵੀ 'ਸਿੰਘਮ ਅਗੇਨ' 'ਚ ਕੈਮਿਓ ਕਰਨ ਜਾ ਰਹੇ ਹਨ। ਇਹ ਫ਼ਿਲਮ ਦੀਵਾਲੀ ਯਾਨੀ 1 ਨਵੰਬਰ ਨੂੰ ਦੇਸ਼ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News