ਨਯਨਿਕਾ ਰੈੱਡੀ ਬਣੀ ਅੱਲੂ ਪਰਿਵਾਰ ਦੀ ਨੂੰਹ ; ਜੇਠ ਅੱਲੂ ਅਰਜੁਨ ਨੇ ਇੰਝ ਕੀਤਾ ਸਵਾਗਤ

Saturday, Mar 07, 2026 - 05:22 PM (IST)

ਨਯਨਿਕਾ ਰੈੱਡੀ ਬਣੀ ਅੱਲੂ ਪਰਿਵਾਰ ਦੀ ਨੂੰਹ ; ਜੇਠ ਅੱਲੂ ਅਰਜੁਨ ਨੇ ਇੰਝ ਕੀਤਾ ਸਵਾਗਤ

ਮੁੰਬਈ (ਏਜੰਸੀ) : ਟਾਲੀਵੁੱਡ ਦੇ ਸੁਪਰਸਟਾਰ ਅਤੇ 'ਪੁਸ਼ਪਾ' ਫੇਮ ਅੱਲੂ ਅਰਜੁਨ ਦੇ ਪਰਿਵਾਰ ਵਿੱਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰ ਦੇ ਛੋਟੇ ਭਰਾ ਅੱਲੂ ਸਿਰੀਸ਼ 6 ਮਾਰਚ ਨੂੰ ਨਯਨਿਕਾ ਰੈੱਡੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅੱਲੂ ਅਰਜੁਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਨਵੀਂ ਭਰਜਾਈ ਦਾ 'ਅੱਲੂ ਪਰਿਵਾਰ' ਵਿੱਚ ਨਿੱਘਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ: ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ 'ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ

PunjabKesari

ਪਰਿਵਾਰਕ ਤਸਵੀਰ ਕੀਤੀ ਸਾਂਝੀ

ਅੱਲੂ ਅਰਜੁਨ ਨੇ ਇੰਸਟਾਗ੍ਰਾਮ 'ਤੇ ਇੱਕ ਖ਼ੂਬਸੂਰਤ ਫੈਮਿਲੀ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਨਵਵਿਆਹੀ ਜੋੜੀ ਦੇ ਨਾਲ ਅੱਲੂ ਅਰਜੁਨ, ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਅਤੇ ਮਾਤਾ-ਪਿਤਾ ਨਜ਼ਰ ਆ ਰਹੇ ਹਨ। ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, "ਮੇਰੇ ਭਰਾ ਸਿਰੀ ਅਤੇ ਨਯਨਿਕਾ ਨੂੰ ਵਿਆਹੁਤਾ ਜੀਵਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਲੂ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋੜੀ ਨੂੰ ਆਪਣੀਆਂ ਅਸੀਸਾਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਹਨ।"

ਇਹ ਵੀ ਪੜ੍ਹੋ: ਮਸ਼ਹੂਰ ਫਿਟਨੈੱਸ ਇੰਫਲੂਐਂਸਰ ਨੇ ਛੱਡ'ਤੀ ਦੁਨੀਆ ! ਮੰਗੇਤਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਰਾਮ ਚਰਨ ਨੇ ਵੀ ਦਿੱਤੀ ਵਧਾਈ

ਅੱਲੂ ਸਿਰੀਸ਼ ਦੇ ਚਚੇਰੇ ਭਰਾ ਅਤੇ 'RRR' ਸਟਾਰ ਰਾਮ ਚਰਨ ਨੇ ਵੀ ਇਸ ਖ਼ਾਸ ਮੌਕੇ 'ਤੇ ਜੋੜੀ ਦੀ ਤਸਵੀਰ ਸਾਂਝੀ ਕਰਦਿਆਂ ਵਧਾਈ ਦਿੱਤੀ। ਸਿਰੀਸ਼ ਨੇ ਰਾਮ ਚਰਨ ਦੀ ਪੋਸਟ ਨੂੰ ਰੀ-ਸ਼ੇਅਰ ਕਰਦਿਆਂ 'ਥੈਂਕ ਯੂ ਸਵਾਮੀ' ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ 6 ਮਾਰਚ ਦੀ ਤਰੀਕ ਅੱਲੂ ਪਰਿਵਾਰ ਲਈ ਬੇਹੱਦ ਖ਼ਾਸ ਹੈ। ਅੱਲੂ ਸਿਰੀਸ਼ ਦੇ ਵੱਡੇ ਭਰਾ ਅੱਲੂ ਅਰਜੁਨ ਦਾ ਵਿਆਹ ਵੀ ਸਾਲ 2011 ਵਿੱਚ ਇਸੇ ਤਰੀਕ (6 ਮਾਰਚ) ਨੂੰ ਸਨੇਹਾ ਰੈੱਡੀ ਨਾਲ ਹੋਇਆ ਸੀ। ਹੁਣ ਸਿਰੀਸ਼ ਨੇ ਵੀ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਲਈ ਇਹੀ ਦਿਨ ਚੁਣਿਆ ਹੈ।

ਇਹ ਵੀ ਪੜ੍ਹੋ: 10 ਸਾਲ ਪਹਿਲਾਂ ਆਪਣੇ ਹੀ ਦੇਸ਼ ਨੇ ਕਰ'ਤਾ ਸੀ ਬੈਨ, ਹੁਣ ਭਾਰਤ ਵੀ ਛੱਡਣਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News