ਸ਼ਰਮਨਾਕ: ਵਿਦਿਆਰਥਣਾਂ ਨਾਲ ਛੇੜਛਾੜ, ਬਲਾਇੰਡ ਟੀਚਰ ਗ੍ਰਿਫਤਾਰ

02/16/2018 11:30:35 AM

ਨਵੀਂ ਦਿੱਲੀ— ਇਕ ਸਰਕਾਰੀ ਸਕੂਲ 'ਚ ਤਾਇਨਾਤ ਬਲਾਇੰਡ ਟੀਚਰ 'ਤੇ ਛੇੜਛਾੜ ਦਾ ਦੋਸ਼ ਲੱਗਾ ਹੈ। 8ਵੀਂ ਜਮਾਤ ਦੀਆਂ 2 ਵਿਦਿਆਰਥਣਾਂ ਪੀੜਤ ਹਨ, ਜਿਨ੍ਹਾਂ ਦਾ ਦੋਸ਼ ਹੈ ਕਿ ਹਿੰਦੀ ਪੜ੍ਹਾਉਣ ਵਾਲਾ ਟੀਚਰ ਹਮੇਸ਼ਾ ਉਨ੍ਹਾਂ ਨਾਲ ਗਲਤ ਹਰਕਤ ਕਰਦਾ ਹੈ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮੁਖਰਜੀ ਨਗਰ ਥਾਣੇ ਦੀ ਲੇਡੀ ਪੁਲਸ ਰੂਟੀਨ ਵਿਜਿਟ ਲਈ ਸਕੂਲ 'ਚ ਪੁੱਜੀ। ਵਿਦਿਆਰਥਣ ਨੇ ਇਸ ਬਾਰੇ ਸ਼ਿਕਾਇਤ ਕੀਤੀ। ਇਸ ਬਾਰੇ ਕੇਸ ਦਰਜ ਕਰ ਕੇ ਦੋਸ਼ੀ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਅਫ਼ਸਰਾਂ ਅਨੁਸਾਰ ਦੋਸ਼ੀ ਦੀ ਪਛਾਣ 40 ਸਾਲਾ ਅਵਧੇਸ ਪ੍ਰਜਾਪਤੀ ਦੇ ਰੂਪ 'ਚ ਕੀਤੀ ਗਈ ਹੈ। ਉਹ ਸਰਕਾਰੀ ਸਕੂਲ 'ਚ ਤਾਇਨਾਤ ਹੈ। ਸ਼ਿਕਾਇਤ ਕਰਨ ਵਾਲੀਆਂ 8ਵੀਂ ਜਮਾਤ ਦੀਆਂ 2 ਵਿਦਿਆਰਥਣਾਂ ਹਨ। ਅਜੇ ਇਸ ਕੇਸ 'ਚ ਕੁਝ ਹੋਰ ਵਿਦਿਆਰਥਣਾਂ ਵੀ ਦੋਸ਼ੀ ਟੀਚਰ ਦੇ ਖਿਲਾਫ ਸ਼ਿਕਾਇਤਾਂ ਲੈ ਕੇ ਆ ਰਹੀਆਂ ਹਨ। ਇਨ੍ਹਾਂ ਦਾ ਦੋਸ਼ ਹੈ ਕਿ ਦਿਖਾਈ ਨਾ ਦੇਣ ਦੀ ਆੜ 'ਚ ਹਮੇਸ਼ਾ ਉਹ ਟੀਚਰ ਉਨ੍ਹਾਂ ਦੇ ਨਿੱਜੀ ਅੰਗਾਂ ਨੂੰ ਛੂੰਹਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਸਕੂਲ ਪ੍ਰਸ਼ਾਸਨ ਅਤੇ ਪਰਿਵਾਰ ਨੂੰ ਦਿੱਤੀ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਦੋਸ਼ੀ ਦੇ ਖਿਲਾਫ ਪਾਕਸੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਮੁਖਰਜੀ ਨਗਰ ਪੁਲਸ ਨੇ ਪਹਿਲਾਂ ਪੀੜਤ ਲੜਕੀਆਂ ਦਾ ਮੈਡੀਕਲ ਕਰਵਾਇਆ। ਸ਼ੱਕ ਹੈ ਕਿ ਦੋਸ਼ੀ ਕਾਫੀ ਸਮੇਂ ਤੋਂ ਗਲਤ ਹਰਕਤ ਕਰ ਰਿਹਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News