ਜਲੰਧਰ ''ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ ''ਚ ਸਖ਼ਤ ਐਕਸ਼ਨ

05/29/2024 5:48:21 PM

ਜਲੰਧਰ (ਵਿਨੀਤ)- ਜਲੰਧਰ ਵਿਚ ਨਿੱਜੀ ਸਕੂਲ ’ਚ ਪੜ੍ਹਦੀ 5ਵੀਂ ਦੀ ਵਿਦਿਆਰਥਣ ਨਾਲ ਹੋਏ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚ ਸਖ਼ਤ ਐਕਸ਼ਨ ਲਿਆ ਗਿਆ ਹੈ। ਸਕੂਲ ਪ੍ਰਬੰਧਨ ਨਾਲ ਸਬੰਧਤ ਜੈ ਰਾਣੀ-ਪ੍ਰਾਵਿਨਸ- ਜਲੰਧਰ ਅਡੋਰੇਸ਼ਨ ਕਾਂਗ੍ਰੇਗੇਸ਼ਨ (ਆਰਾਧਨਾ ਭਵਨ) ਦੀ ਸਕੱਤਰ ਸਿਸਟਰ ਜੀਨਾ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਸਕੂਲ ਪ੍ਰਬੰਧਕਾਂ ਵੱਲੋਂ ਉਕਤ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ 5 ਮੈਂਬਰਾਂ ਦੀ ਜਾਂਚ ਕਮੇਟੀ ਦਾ ਗਠਨ ਕਰ ਕੇਉਕਤ ਘਟਨਾ ਦੇ ਹਰ ਪਹਿਲੂ ਦੀ ਜਾਣਕਾਰੀ ਇਕੱਠੀ ਕਰ ਕੇ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ । ਉਨ੍ਹਾਂ ਪੀੜਤ ਵਿਦਿਆਰਥਣ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਕੀ ਹੈ ਪੂਰਾ ਮਾਮਲਾ 
ਬੀਤੇ ਦਿਨੀਂ ਜਲੰਧਰ ਵਿਖੇ ਇਕ ਅਧਿਆਪਕ ਵੱਲੋਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਇਥੋਂ ਦੇ ਇਕ ਇਲਾਕੇ ਵਿਚ ਨਿੱਜੀ ਸਕੂਲ ਵਿਚ ਪੜ੍ਹਦੀ 5ਵੀਂ ਜਮਾਤ ਦੀ ਬੱਚੀ ਨਾਲ ਅਧਿਆਪਕ ਆਪਣੀ ਹਵਸ ਮਿਟਾਉਣ ਖਾਤਿਰ ਉਸ ਦਾ ਜਿਣਸੀ ਸ਼ੋਸ਼ਣ ਕਰਦਾ ਰਿਹਾ। ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਨੇ ਸਾਰੀ ਗੱਲ ਆਪਣੀ ਚਾਚੀ ਨੂੰ ਦੱਸੀ।  ਬੱਚੀ ਦੀ ਮਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਪੁਲਸ ਨੇ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੀ ਦੀ ਮਾਂ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਕਿਹਾ ਕਿ ਉਹ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ। ਉਸ ਦੀ ਬੱਚੀ ਹੁਣ ਛੁੱਟੀਆਂ ਹੋਣ ਕਰਕੇ ਨੇੜੇ ਰਹਿੰਦੀ ਚਾਚੀ ਦੇ ਕੋਲ ਰਹਿ ਰਹੀ ਸੀ। ਉਸ ਬੱਚੀ ਨੇ ਆਪਣੀ ਚਾਚੀ ਨੂੰ ਦੱਸਿਆ ਕਿ ਉਸ ਦੇ ਸਕੂਲ ਵਿਚ ਪੜ੍ਹਾਉਂਦਾ ਇਕ ਅਧਿਆਪਕ ਪਿਛਲੇ ਇਕ ਸਾਲ ਤੋਂ ਉਸ ਦਾ ਜਿਣਸੀ ਸ਼ੋਸ਼ਣ ਕਰਦਾ ਆ ਰਿਹਾ ਹੈ।  

ਇਹ ਵੀ ਪੜ੍ਹੋ- ਹਵਸ ਮਿਟਾਉਣ ਲਈ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਕਰਦਾ ਰਿਹਾ ਜਿਣਸੀ ਸ਼ੋਸ਼ਣ, ਇੰਝ ਖੁੱਲ੍ਹਿਆ ਭੇਤ

ਉਕਤ ਅਧਿਆਪਕ ਬੱਚੀ ਨੂੰ ਰੋਜ਼ਾਨਾ ਪੁਰਾਣੀ ਕੰਟੀਨ ਵਿਚ ਬੁਲਾ ਕੇ ਅੰਦਰੋਂ ਦਰਵਾਜ਼ਾ ਬੰਦ ਕਰਨ ਉਪਰੰਤ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਰਿਹਾ ਹੈ। ਇਸ ਦੇ ਨਾਲ ਹੀ ਅਧਿਆਪਕ ਵੱਲੋਂ ਬੱਚੀ ਨੂੰ ਘਰ ਵਿਚ ਦੱਸਣ ਨੂੰ ਲੈ ਕੇ ਧਮਕੀਆਂ ਦਿੰਦਾ ਸੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਘਰ ਵਿਚ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਮਾਂ ਮੁਤਾਬਰ ਜਦੋਂ ਬੱਚੀ ਸਕੂਲ ਜਾਂਦੀ ਸੀ ਤਾਂ ਬੇਹੱਦ ਡਰੀ ਹੋਈ ਅਤੇ ਸਹਿਮੀ-ਸਹਿਮੀ ਵਿਖਾਈ ਦਿੰਦੀ ਸੀ। ਪਰਿਵਾਰ ਵੱਲੋਂ ਜਦੋਂ ਪਿਆਰ ਨਾਲ ਉਸ ਨੂੰ ਪੁੱਛਿਆ ਗਿਆ ਤਾਂ ਸਾਰੀ ਘਟਨਾ ਬਾਰੇ ਪਤਾ ਲੱਗਾ। ਪੁਲਸ ਨੇ ਮਾਂ ਦੇ ਬਿਆਨ ਦਰਜ ਕਰਨ ਮਗਰੋਂ ਥਾਣਾ ਜਲੰਧਰ ਕੈਂਟ ਵਿਚ ਮੁਲਜ਼ਮ ਟੀਚਰ ਟੋਬੀਅਸ ਥਾਪਰ ਵਿਰੁੱਧ ਆਈ. ਪੀ. ਸੀ. ਦੀ ਧਾਰਾ 376-ਏ.ਬੀ. ਅਤੇ 506 ਤੋਂ ਇਲਾਵਾ 4,6 ਪੋਕਸੋ ਐਕਟ-2012 ਦੇ ਤਹਿਤ ਐੱਫ਼. ਆਈ. ਆਰ. ਨੰਬਰ 66 ਦਰਜ ਕੀਤੀ ਗਈ ਹੈ। ਜਾਂਚ ਅਧਿਕਾਰੀ ਰਾਜਿੰਦਰ ਪਾਲ ਦੇ ਅਨੁਸਾਰ ਮੁਲਜ਼ਮ ਪਿਆਨੋ ਟੀਚਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ। ਉਸ ਤੋਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News