ਜਲੰਧਰ ’ਚ ਸ਼ਰਮਨਾਕ ਘਟਨਾ! 4 ਸਾਲਾ ਬੱਚੀ ਨਾਲ 55 ਸਾਲਾ ਵਿਅਕਤੀ ਕਰਦਾ ਰਿਹਾ ਗੰਦੀਆਂ ਹਰਕਤਾਂ

05/30/2024 6:08:41 AM

ਜਲੰਧਰ (ਜ. ਬ.)– ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਦੇ ਨਜ਼ਦੀਕੀ ਇਲਾਕੇ ’ਚ ਵਾਪਰੀ ਦਰਦਨਾਕ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। 4 ਸਾਲਾ ਬੱਚੀ ਦੇ ਗੁਆਂਢ ’ਚ ਰਹਿਣ ਵਾਲਾ 55 ਸਾਲਾ ਇਲੈਕਟ੍ਰੀਸ਼ੀਅਨ ਬੱਚੀ ਨਾਲ ਗੰਦੇ ਕੰਮ ਕਰ ਰਿਹਾ ਸੀ, ਜਿਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਜਿਵੇਂ ਹੀ ਕੁੜੀ ਦੀ ਮਾਂ ਆਪਣੇ ਕੰਮ ’ਤੇ ਜਾਂਦੀ ਤਾਂ ਦੋਸ਼ੀ ਕੁੜੀ ਨੂੰ 10 ਤੋਂ 20 ਰੁਪਏ ਦਾ ਲਾਲਚ ਦੇ ਕੇ ਆਪਣੇ ਕਮਰੇ ’ਚ ਲੈ ਜਾਂਦਾ ਤੇ ਉਸ ਨਾਲ ਗੰਦੀਆਂ ਹਰਕਤ ਕਰਦਾ। ਕਾਫ਼ੀ ਦੇਰ ਤੱਕ ਚੱਲਦੇ ਇਸ ਸਿਲਸਿਲੇ ਤੋਂ ਬਾਅਦ ਕੁੜੀ ਵੀ ਸਹਿਮ ਗਈ ਸੀ।

ਬੱਚੀ ਦੀ ਮਾਂ ਨੇ ਜਦੋਂ ਉਸ ਨੂੰ ਨਹਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਗੁਪਤ ਅੰਗ ਨੂੰ ਛੂਹਣ ’ਤੇ ਬੱਚੀ ਰੋਣ ਲੱਗੀ। ਮਾਂ ਦੇ ਪੁੱਛਣ ’ਤੇ ਕੁੜੀ ਨੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਗੁਆਂਢ ’ਚ ਰਹਿਣ ਵਾਲਾ ਚਾਚਾ ਪਹਿਲਾਂ ਉਸ ਨੂੰ ਪੈਸੇ ਦੇ ਕੇ ਪਿਆਰ ਕਰਦਾ ਸੀ ਤੇ ਫਿਰ ਉਸ ਨੂੰ ਆਪਣੇ ਕਮਰੇ ’ਚ ਲੈ ਜਾਂਦਾ ਸੀ ਤੇ ਉਸ ਨਾਲ ਗੰਦੀ ਹਰਕਤ ਕਰਦਾ ਸੀ। ਲੜਕੀ ਨੇ ਇਹ ਵੀ ਦੱਸਿਆ ਕਿ ਉਹ ਵਿਅਕਤੀ ਉਸ ਦੇ ਪ੍ਰਾਈਵੇਟ ਪਾਰਟਸ ਨੂੰ ਛੂਹਦਾ ਸੀ ਤੇ ਅਜਿਹੇ ਗੰਦੇ ਕੰਮ ਕਰਦਾ ਸੀ ਕਿ ਉਸ ਨੂੰ ਦਰਦ ਮਹਿਸੂਸ ਹੁੰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਲੋਕਾਂ ਨੂੰ ਡਰਾਉਣ ਦੀ ਕਰ ਰਹੀ ਰਾਜਨੀਤੀ, ਖ਼ੁਦ 100 ਵਾਰ ਕਰ ਚੁੱਕੇ ਨੇ ਸੰਵਿਧਾਨ ’ਚ ਸੋਧ : ਮੋਹਨ ਯਾਦਵ

ਬੱਚੀ ਦੀ ਮਾਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਜਾਣਕਾਰਾਂ ਨੂੰ ਇਕੱਠਾ ਕੀਤਾ। ਬੱਚੀ ਦੇ ਸਿਰ ’ਤੇ ਪਿਤਾ ਦਾ ਸਾਇਆ ਨਹੀਂ ਹੈ। ਬੱਚੀ ਦੀ ਮਾਂ ਨੇ ਗੁਆਂਢੀ ਕੁਆਰਟਰ ’ਚ ਰਹਿਣ ਵਾਲੇ ਦੋਸ਼ੀ ਦੀ ਖ਼ੂਬ ਛਿੱਤਰ ਪਰੇਡ ਕੀਤੀ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਤੇ ਉਹ ਆਪਣੀ ਇਸ ਗੰਦੀ ਹਰਕਤ ਲਈ ਮੁਆਫ਼ੀ ਮੰਗਣ ਲੱਗਾ। ਵਿਹੜੇ ਦੇ ਮਾਲਕ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਸ ਨੇ ਪੁਲਸ ਕੋਲ ਸ਼ਿਕਾਇਤ ਕਰਨ ਦੀ ਬਜਾਏ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਹੀ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਵੀ ਦੋਸ਼ੀ ਦੀ ਕੁੱਟਮਾਰ ਕੀਤੀ।

ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਪ੍ਰਾਪਰਟੀ ਦੇ ਮਾਲਕ ਨੇ ਦੋਸ਼ੀ ਦੀ ਪੁਲਸ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਸੀ। ਫਿਲਹਾਲ ਇਸ ਸਬੰਧੀ ਪੁਲਸ ਥਾਣੇ ’ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਹਾਲਾਂਕਿ ਪੀੜਤ ਕੁੜੀ ਦੀ ਮਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਦੱਸ ਰਹੀ ਹੈ ਕਿ ਉਸ ਦੀ ਛੋਟੀ ਧੀ ਨਾਲ ਕੀ ਹੋਇਆ ਪਰ ਡਰ ਦੇ ਮਾਰੇ ਬੱਚੀ ਦੀ ਮਾਂ ਪੁਲਸ ਦੇ ਸਾਹਮਣੇ ਜਾਣ ਲਈ ਤਿਆਰ ਨਹੀਂ ਹੈ। ਇਹ ਵੀ ਚਰਚਾ ਹੈ ਕਿ ਜਿਸ ਜਗ੍ਹਾ ’ਤੇ ਇਹ ਲੋਕ ਕਿਰਾਏ ’ਤੇ ਰਹਿ ਰਹੇ ਹਨ, ਉਸ ਜਗ੍ਹਾ ਦੇ ਮਾਲਕ ਦੇ ਦਬਾਅ ਕਾਰਨ ਇਹ ਪੀੜਤ ਥਾਣੇ ਨਹੀਂ ਜਾ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News