ਨਿਊਜਰਸੀ ਦਾ ਹਰਸ਼ ਪਟੇਲ ਕਤਲ ਦੀ ਕੋਸ਼ਿਸ਼ ਵਿੱਚ ਗ੍ਰਿਫਤਾਰ

06/18/2024 6:29:41 PM

ਨਿਊਜਰਸੀ (ਰਾਜ ਗੋਗਨਾ) - ਬੀਤੇਂ ਦਿਨ ਨਿਊਜਰਸੀ ਦੀ ਪੁਲਸ ਨੇ ਇਕ ਭਾਰਤੀ ਗੁਜਰਾਤੀ ਹਰਸ਼ ਪਟੇਲ ਨੂੰ ਇੱਕ ਲੜਕੀ 'ਤੇ ਜਾਨਲੇਵਾ ਚਾਕੂ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।  30 ਸਾਲਾ ਦੀ ਇਕ ਲੜਕੀ ਨੂੰ ਚਾਕੂ ਮਾਰ ਕੇ ਫਰਾਰ ਹੋਏ ਹਰਸ਼ ਪਟੇਲ ਨੂੰ ਬੀਤੇਂ ਦਿਨ ਐਤਵਾਰ ਨੂੰ ਉਸ ਦੇ ਘਰੋਂ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਲੜਕੀ 'ਤੇ ਹਮਲੇ ਦੇ ਪਿੱਛੇ ਦਾ ਕਾਰਨ ਅਜੇ ਵੀ ਭੇਤ ਭਰਿਆ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ 29 ਸਾਲਾ ਦੇ ਹਰਸ਼ ਪਟੇਲ ਨੇ ਪਾਰਕਿੰਗ ਵਿੱਚ ਇਕ ਲੜਕੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੇ ਕਥਿਤ ਤੌਰ ’ਪੀੜਤਾਂ ਦੇ ਗਲੇ ਵਿੱਚ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਰਸ਼ ਪਟੇਲ ਨੂੰ ਨਿਊਜਰਸੀ ਦੀ ਪੁਲਸ ਨੇ ਐਤਵਾਰ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ।ਪੁਲਸ ਨੇ ਇੱਕ ਗੰਭੀਰ ਅਪਰਾਧ ਲਈ ਉਸ ਨੂੰ ਗ੍ਰਿਫਤਾਰ ਕੀਤਾ ਸੀ, ਜਿਸ 'ਤੇ ਦੋਸ਼ ਸਾਬਤ ਹੋਣ 'ਤੇ ਉਸ ਨੂੰ ਇਕ ਲੰਬੀ ਸਜ਼ਾ ਹੋ ਸਕਦੀ ਹੈ ।

ਨਿਊਜਰਸੀ ਦੀ ਗਲਵੁੱਡ ਕਲਿਫ ਪੁਲਸ ਨੇ ਐਤਵਾਰ ਨੂੰ 29 ਸਾਲਾ ਹਰਸ਼ ਪਟੇਲ ਨੂੰ ਗ੍ਰਿਫਤਾਰ ਕੀਤਾ। ਸ਼ੁੱਕਰਵਾਰ ਸ਼ਾਮ ਨੂੰ ਇਹ ਹਮਲਾ ਕੀਤਾ ਗਿਆ ਸੀ।ਨਿਊਜਰਸੀ ਦੀ ਬਰਗਨ ਕਾਉਂਟੀ ਦੇ ਵਕੀਲ ਮਾਰਕ ਮੁਸੇਲਾ ਦੇ ਮੁਤਾਬਕ, ਹਰਸ਼ ਪਟੇਲ ਨੇ ਇੱਕ ਪਾਰਕਿੰਗ ਵਿੱਚ ਪੀੜਤਾ ਉੱਤੇ ਹਮਲਾ ਕੀਤਾ। ਜਦੋਂ ਉਹ ਆਪਣੀ ਕਾਰ ਵਿੱਚ ਸੀ ਤਾਂ ਹਰਸ਼ ਪੀੜਤਾਂ ਕੋਲ ਪਹੁੰਚਿਆ ਅਤੇ ਉਸ ਦੀ ਕਾਰ ਦੀ ਖਿੜਕੀ ਦਾ ਸ਼ੀਸ਼ਾ ਖੜਕਾਇਆ। ਪੀੜਤ ਨੇ ਕਾਰ ਦੀ ਖਿੜਕੀ ਦੇ ਸ਼ੀਸ਼ੇ ਹੇਠਾਂ ਕਰ ਦਿੱਤੇ। ਹਰਸ਼ ਪਟੇਲ ਨੇ ਉਸ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।ਹਰਸ਼ ਪਟੇਲ ਨੇ ਪੀੜਤਾ ਦੇ ਗਲੇ 'ਚ ਚਾਕੂ ਮਾਰਨਾ ਚਾਹਿਆ ਪਰ ਦੋਵਾਂ ਵਿਚਾਲੇ ਹੋਏ ਝਗੜੇ ਦੌਰਾਨ ਪੀੜਤ ਲੜਕੀ ਦੇ ਹੱਥ 'ਤੇ ਚਾਕੂ ਦਾ ਜ਼ਖਮ ਹੋ ਗਿਆ ਅਤੇ ਹਰਸ਼ ਮੌਕੇ 'ਤੋਂ ਫਰਾਰ ਹੋ ਗਿਆ।

ਸਰਕਾਰੀ ਵਕੀਲ ਦੇ ਅਨੁਸਾਰ, ਪੀੜਤ ਨੂੰ ਹੈਕਨਸੈਕ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਟਰੌਮਾ ਯੂਨਿਟ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪੁਲਸ ਮੁਤਾਬਕ ਹਰਸ਼ ਪਟੇਲ ਪੀੜਤਾ ਨੂੰ ਜਾਣਦਾ ਹੋਣ ਦਾ ਕੋਈ ਵੀ ਲਿੰਕ ਨਹੀਂ ਮਿਲਿਆ ਹੈ। ਅਤੇ ਨਾ ਹੀ ਇਸ ਗੱਲ ਦਾ ਕੋਈ ਸਪੱਸ਼ਟੀਕਰਨ ਸਾਹਮਣੇ ਆਇਆ ਹੈ ਕਿ ਉਸ ਨੇ ਪੀੜਤਾ 'ਤੇ ਹਮਲਾ ਕਿਉਂ ਕੀਤਾ।

ਸ਼ਨੀਵਾਰ ਨੂੰ ਪੁਲਸ ਨੂੰ ਕੁਝ ਸਬੂਤ ਮਿਲੇ ਸਨ ਕਿ ਪੀੜਤ 'ਤੇ ਹਮਲਾ ਕਰਨ ਵਾਲਾ ਵਿਅਕਤੀ ਹਰਸ਼ ਪਟੇਲ ਹੋ ਸਕਦਾ ਹੈ। ਬਰਗਨ ਕਾਉਂਟੀ ਦੇ ਪੋਸੀਕਿਊਟਰ ਮੁਸੇਲਾ ਦੇ ਅਨੁਸਾਰ ਪੁਲਸ ਨੇ ਦੋਸ਼ੀ ਹਰਸ਼ ਪਟੇਲ ਦੀ ਫੋਟੋ ਤਾਂ ਜਾਰੀ ਨਹੀਂ ਕੀਤੀ ਪਰ ਉਸ ਬਾਰੇ ਜਾਣਕਾਰੀ ਇੰਨੀ ਖਾਸ ਸੀ ਕਿ ਦੋਸ਼ੀ ਦਾ ਕੱਦ ਪੰਜ ਫੁੱਟ ਅੱਠ ਇੰਚ ਅਤੇ ਵਜ਼ਨ 190 ਪੌਂਡ ਹੈ। ਹਰਸ਼ ਨੂੰ ਪੁਲਸ ਨੇ ਐਤਵਾਰ ਨੂੰ ਉਸ ਦੇ ਮਿਡਲਸੈਕਸ ਕਾਉਂਟੀ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਹਰਸ਼ ਪਟੇਲ ਇਸ ਸਮੇਂ ਬਰਗਨ ਕਾਉਂਟੀ ਜੇਲ੍ਹ ਵਿੱਚ ਬੰਦ ਹੈ। ਅਤੇ ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ 'ਤੇ ਕਤਲ ਦੀ ਕੋਸ਼ਿਸ਼ ਦੇ ਨਾਲ-ਨਾਲ ਗੈਰ-ਕਾਨੂੰਨੀ ਕੰਮ ਕਰਨ ਲਈ ਹਮਲਾ ਕਰਨ ਅਤੇ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਹੈ।

ਹਰਸ਼ 'ਤੇ ਦੂਜੇ ਦਰਜੇ ਦੇ ਵਧੇ ਹੋਏ ਹਮਲੇ ਤੋਂ ਇਲਾਵਾ ਪਹਿਲੀ ਡਿਗਰੀ ਕਤਲ ਦੀ ਕੋਸ਼ਿਸ਼ ਦਾ ਦੋਸ਼ ਹੈ। ਨਿਊ ਜਰਸੀ ਦੇ ਕਨੂੰਨ ਦੇ ਅਨੁਸਾਰ, ਕਤਲ ਕਰਨ ਦੀ ਪਹਿਲੀ-ਡਿਗਰੀ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਜਦੋਂ ਕਿ ਦੂਜੀ-ਡਿਗਰੀ ਦੇ ਹਮਲੇ ਦੇ ਦੋਸ਼ ਵਿੱਚ ਪੰਜ ਤੋਂ ਦਸ ਸਾਲ ਦੀ ਕੈਦ ਦੇ ਨਾਲ 1.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੁੰਦਾ ਹੈ।


Harinder Kaur

Content Editor

Related News