ਪਾਕਿਸਤਾਨ ਦੇ ਤੇਜ਼ ਗੇਂਦਬਾਦ ਹੈਰਿਸ ਰਾਊਫ 'ਤੇ ਲੱਗਾ ਗੇਂਦ ਨਾਲ ਛੇੜਛਾੜ ਦਾ ਦੋਸ਼
Friday, Jun 07, 2024 - 05:08 PM (IST)
ਡਲਾਸ- ਅਮਰੀਕੀ ਗੇਂਦਬਾਜ਼ ਰਸਟੀ ਥੋਰੇਨ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ 'ਤੇ ਟੀ-20 ਵਿਸ਼ਵ ਕੱਪ ਦੇ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਥੋਰੇਨ ਅਮਰੀਕੀ ਟੀਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਾਊਫ ਨੇ ਦੋ ਓਵਰ ਪੁਰਾਣੀ ਗੇਂਦ 'ਤੇ ਨਹੁੰ ਲਗਾਏ ਜਿਸ ਨਾਲ ਉਨ੍ਹਾਂ ਨੂੰ ਰਿਵਰਸ ਸਵਿੰਗ ਮਿਲਣ ਲੱਗੀ।
ਪਹਿਲਾਂ ਦੱਖਣੀ ਅਫਰੀਕਾ ਦੇ ਲਈ ਖੇਡ ਚੁੱਕੇ 38 ਸਾਲ ਦੇ ਥੋਰੇਨ ਨੇ ਇਸ ਕਥਿਤ ਘਟਨਾ 'ਤੇ ਅੱਖਾਂ ਬੰਦ ਕਰਨ ਲਈ ਆਈ.ਸੀ.ਸੀ. ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਆਈ.ਸੀ.ਸੀ., ਕੀ ਅਸੀਂ ਇਹ ਦਿਖਾਵਾ ਕਰ ਰਹੇ ਹਾਂ ਕਿ ਪਾਕਿਸਤਾਨ ਨੇ ਨਵੀਂ ਬਦਲੀ ਗਈ ਗੇਂਦ ਨੂੰ ਖਰੋਚਿਆ ਨਹੀਂ ਹੈ। ਦੋ ਓਵਰਾਂ ਦੇ ਬਾਅਦ ਹੀ ਗੇਂਦ ਨੂੰ ਰਿਵਰਸ ਸਵਿੰਗ ਕਿੰਝ ਮਿਲਣ ਲੱਗੀ। ਤੁਸੀਂ ਸਾਫ ਦੇਖ ਸਕਦੇ ਹੋ ਕਿ ਹੈਰਿਸ ਰਾਊਫ ਨੇ ਗੇਂਦ 'ਤੇ ਨਹੁੰ ਲਗਾਇਆ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਸੁਪਰ ਓਵਰ 'ਚ ਹਰਾ ਕੇ ਵਿਸ਼ਵ ਕੱਪ ਦਾ ਪਹਿਲਾਂ ਉਲਟਫੇਰ ਕੀਤਾ। ਰਾਊਫ ਨੇ ਚਾਰ ਓਵਰਾਂ 'ਚ 37 ਦੌੜਾਂ ਦੇ ਦਿੱਤੀਆਂ।