ਆਸਾਮ ''ਚ 9 ਕਰੋੜ ਰੁਪਏ ਦੇ ਨਸ਼ੀਲੀਆਂ ਦਵਾਈਆਂ ਬਰਾਮਦ, ਦੋ ਤਸਕਰ ਗ੍ਰਿਫਤਾਰ

06/16/2024 4:43:18 PM

ਗੁਹਾਟੀ- ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਐਤਵਾਰ ਨੂੰ ਕਿਹਾ ਕਿ ਕਰੀਮਗੰਜ ਜ਼ਿਲ੍ਹੇ ਤੋਂ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਰੀਬ 9 ਕਰੋੜ ਰੁਪਏ ਦੀ ਨਸ਼ੀਲੀਆਂ ਦਵਾਈਆਂ 'ਯਾਬਾ ਗੋਲੀਆਂ' ਜ਼ਬਤ ਕੀਤੀਆਂ ਗਈਆਂ ਹਨ। ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਕਰੀਮਗੰਜ ਪੁਲਸ ਅਤੇ ਬੀਐੱਸਐੱਫ-ਜੀ ਸ਼ਾਖਾ, ਕਰੀਮਗੰਜ ਨੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਇੱਕ ਵਾਹਨ ਤੋਂ 9 ਕਰੋੜ ਰੁਪਏ ਦੀਆਂ 30 ਹਜ਼ਾਰ ਯਾਬਾ ਗੋਲੀਆਂ ਜ਼ਬਤ ਕੀਤੀਆਂ ਹਨ।"
ਉਨ੍ਹਾਂ ਦੱਸਿਆ ਕਿ ਸਾਂਝੀ ਸੁਰੱਖਿਆ ਟੀਮ ਨੇ ਪਾਬੰਦੀਸ਼ੁਦਾ ਪਦਾਰਥ ਲੈ ਕੇ ਜਾ ਰਹੇ ਦੋ ਸਮੱਗਲਰਾਂ ਨੂੰ ਵੀ ਕਾਬੂ ਕੀਤਾ ਹੈ। ਮੁੱਖ ਮੰਤਰੀ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਅਸਾਮ ਪੁਲਸ ਅਤੇ ਬੀ.ਐੱਸ.ਐੱਫ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸ਼ਨੀਵਾਰ ਰਾਤ ਨੂੰ ਯਾਬਾ ਗੋਲੀਆਂ ਜ਼ਬਤ ਕੀਤੀਆਂ ਗਈਆਂ। ਯਾਬਾ ਮੇਥਾਮਫੇਟਾਮਾਈਨ ਅਤੇ ਕੈਫੀਨ ਵਰਗੇ ਉਤੇਜਕ ਪਦਾਰਥਾਂ ਦਾ ਸੁਮੇਲ ਹੈ।


Aarti dhillon

Content Editor

Related News