ਪ੍ਰਿੰਸੀਪਲ ਨੇ ਪੁਗਾਇਆ ਵਾਅਦਾ, 2.80 ਲੱਖ ਰੁਪਏ ਖ਼ਰਚ ਕੇ ਵਿਦਿਆਰਥਣਾਂ ਨੂੰ ਦਵਾਇਆ ਜਹਾਜ਼ ਦਾ ਝੂਟਾ

06/15/2024 2:57:19 PM

ਫਿਰੋਜ਼ਪੁਰ: ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥਣਾਂ ਨਾਲ ਕੀਤਾ ਵਾਅਦਾ ਨਿਭਾਉਣ ਲਈ 2.80 ਲੱਖ ਰੁਪਏ ਆਪਣੀ ਜੇਬ 'ਚੋਂ ਖਰਚ ਦਿੱਤੇ ਅਤੇ ਪ੍ਰੀਖਿਆ ਨਤੀਜਿਆਂ ਵਿਚ ਮੈਰੀਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਜਹਾਜ਼ ਦਾ ਝੂਟਾ ਦਵਾਇਆ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼

ਇਸ ਸਕੂਲ ਦੀਆਂ 14 ਵਿਦਿਆਰਥਣਾਂ ਨੇ 3 ਦਿਨਾਂ ਲਈ ਦਿੱਲੀ ਦਾ ਵਿਦਿਅਕ ਦੌਰਾ ਕੀਤਾ। ਉਹ ਅੰਮ੍ਰਿਤਸਰ ਤੋਂ ਫ਼ਲਾਈਟ ਰਾਹੀਂ ਦਿੱਲੀ ਪਹੁੰਚੀਆਂ ਤੇ ਫ਼ਿਰ 10 ਜੂਨ ਨੂੰ ਹਵਾਈ ਜਹਾਜ਼ ਰਾਹੀਂ ਹੀ ਦਿੱਲੀ ਤੋਂ ਅੰਮ੍ਰਿਤਸਰ ਪਰਤੀਆਂ। ਇਸ ਦੇ ਪਿੱਛੇ ਦੀ ਕਹਾਣੀ ਵੀ ਅਜਿਹੀ ਹੈ ਕਿ ਹਰ ਕੋਈ ਜਾਣ ਕੇ ਹੈਰਾਨ ਰਹਿ ਜਾਵੇ। ਦਰਅਸਲ, ਬੋਰਡ ਪ੍ਰੀਖਿਆਵਾਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਮੈਰਿਟ ਹਾਸਲ ਨਹੀਂ ਕਰ ਪਾ ਰਹੀਆਂ ਸਨ ਤਾਂ 2021 ਵਿਚ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਐਲਾਨ ਕੀਤਾ ਕਿ ਮੈਰਿਟ ਵਿਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਉਹ ਮੂੰਹ ਮੰਗਿਆ ਇਨਾਮ ਦੇਣਗੇ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਮਗਰੋਂ ਸਿਕੰਦਰ ਸਿੰਘ ਮਲੂਕਾ 'ਤੇ ਡਿੱਗੀ ਗਾਜ! (ਵੀਡੀਓ)

ਇਸ 'ਤੇ ਵਿਦਿਆਰਥਣਾਂ ਨੇ ਕਹਿ ਦਿੱਤਾ ਕਿ ਉਹ ਜਹਾਜ਼ ਦਾ ਝੂਟਾ ਲੈਣਾ ਚਾਹੁਣਗੀਆਂ। ਪ੍ਰਿੰਸੀਪਲ ਨੇ ਵੀ ਤੁਰੰਤ ਹਾਮੀ ਭਰ ਦਿੱਤੀ। ਇਸ ਮਗਰੋਂ ਆਏ ਪ੍ਰੀਖਿਆ ਨਤੀਜਿਆਂ ਵਿਚ ਕੁੱਲ 18 ਵਿਦਿਆਰਥਣਾਂ ਨੇ ਮੈਰਿਟ ਹਾਸਲ ਕਰ ਲਈ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੀ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੇ ਤੇ ਉਨ੍ਹਾਂ ਨੇ ਸਾਰੀਆਂ ਵਿਦਿਆਰਥਣਾਂ ਨੂੰ ਹਵਾਈ ਸਫ਼ਰ ਕਰਵਾਉਣ ਦੇ ਲਈ ਆਪਣੀ ਜੇਬ 'ਚੋਂ 2.80 ਲੱਖ ਰੁਪਏ ਖ਼ਰਚ ਕਰ ਦਿੱਤੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News