ਬਿਹਾਰ ’ਚ ਮਸਜਿਦ ਦੇ ਕੋਲ ਧਮਾਕਾ, 6 ਜ਼ਖਮੀ

Wednesday, Jun 09, 2021 - 05:14 AM (IST)

ਬਿਹਾਰ ’ਚ ਮਸਜਿਦ ਦੇ ਕੋਲ ਧਮਾਕਾ, 6 ਜ਼ਖਮੀ

ਬਾਂਕਾ (ਬਿਹਾਰ) (ਅਨਸ) - ਬਿਹਾਰ ਦੇ ਬਾਂਕਾ ’ਚ ਬਾਂਕਾ ਟਾਊਨ ਥਾਣਾ ਖੇਤਰ ਦੇ ਨਵਟੋਲੀਆ ’ਚ ਮੰਗਲਵਾਰ ਦੀ ਸਵੇਰ ਲੱਗਭਗ 8.00 ਵਜੇ ਮਸਜਿਦ ਦੇ ਕੋਲ ਇਕ ਜਬਰਦਸਤ ਧਮਾਕਾ ਹੋਇਆ। ਇਸ ਨਾਲ ਉੱਥੇ ਸਥਿਤ ਮਦਰੱਸਾ ਇਮਾਰਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਇਸ ਘਟਨਾ ’ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਪਰ ਜ਼ਖਮੀਆਂ ਨੂੰ ਇਲਾਜ ਲਈ ਕਿੱਥੇ ਲਿਜਾਇਆ ਗਿਆ ਹੈ ਇਹ ਅਜੇ ਪਤਾ ਨਹੀਂ ਲੱਗ ਸੱਕਿਆ ਹੈ।

ਇਹ ਵੀ ਪੜ੍ਹੋ- ਪ੍ਰਾਈਵੇਟ ਹਸਪਤਾਲਾਂ ਲਈ ਤੈਅ ਹੋਈ ਵੈਕਸੀਨ ਦੀ ਕੀਮਤ, ਸਪੂਤਨਿਕ-ਵੀ ਤੋਂ ਮਹਿੰਗੀ ਹੈ ਦੇਸੀ ਕੋਵੈਕਸੀਨ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਸਜਿਦ ਦੇ ਕੋਲ ਜਬਰਦਸਤ ਬੰਬ ਧਮਾਕਾ ਹੋਇਆ। ਸਿਟੀ ਥਾਣਾ ਪੁਲਸ ਨੂੰ ਜਦੋਂ ਤੱਕ ਸੂਚਨਾ ਮਿਲੀ ਅਤੇ ਪੁਲਸ ਮੌਕੇ ’ਤੇ ਪਹੁੰਚੀ ਉਦੋਂ ਤੱਕ ਉੱਥੇ ਕੋਈ ਨਹੀਂ ਸੀ। ਸਿਟੀ ਥਾਣਾ ਮੁਖੀ ਸ਼ੰਭੂ ਯਾਦਵ ਨੇ ਦੱਸਿਆ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਆਖਿਰ ਧਮਾਕਾ ਕਿਸ ਨੇ ਕੀਤਾ ਅਤੇ ਕਿਵੇਂ ਹੋਇਆ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸੱਕਿਆ ਹੈ। ਪੁਲਸ ਜ਼ਖਮੀਆਂ ਦੇ ਸੰਬੰਧ ’ਚ ਵੀ ਜਾਣਕਾਰੀ ਜੁਟਾ ਰਹੀ ਹੈ। ਬੰਬ ਧਮਾਕੇ ਦੀ ਜਾਂਚ ਲਈ ਫਾਰੈਂਸਿਕ ਟੀਮ ਨੂੰ ਭਾਗਲਪੁਰ ਤੋਂ ਬੁਲਾਇਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News