ਭਾਜਪਾ ਦੀ ਪਹਿਲ ਲੋਕ ਨਹੀਂ ਸਗੋਂ ਆਪਣਾ ਹਿੱਤ ਹੈ : ਪ੍ਰਿਯੰਕਾ ਗਾਂਧੀ

11/23/2021 2:39:02 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਭਾਜਪਾ ਦੀ ਪਹਿਲ ਲੋਕਾਂ ਦੇ ਹਿੱਤ ’ਚ ਕੰਮ ਕਰਨਾ ਨਹੀਂ ਸਗੋਂ ਆਪਣੇ ਲਈ ਮਹਿਲ ਤਿਆਰ ਕਰਨਾ ਹੈ। ਪ੍ਰਿਯੰਕਾ ਨੇ ਕਾਨਪੁਰ ਦੀ ਲਚਰ ਸਿਹਤ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਉੱਥੇ ਜਨਤਾ ਲਈ ਕੋਈ ਹਸਪਤਾਲ ਨਹੀਂ ਹੈ ਅਤੇ ਲੋਕ ਮੈਡੀਕਲ ਸਹੂਲਤ ਲਈ ਭਟਕ ਰਹੇ ਹਨ ਪਰ ਭਾਜਪਾ ਆਪਣਾ ਦਫ਼ਤਰ ਸ਼ਾਨਦਾਰ ਮਹਿਲ ਦੇ ਰੂਪ ’ਚ ਤਿਆਰ ਕਰ ਰਹੀ ਹੈ।

PunjabKesari

ਵਾਡਰਾ ਨੇ ਟਵੀਟ ਕੀਤਾ,‘‘ਖ਼ਰਾਬ ਸਿਹਤ ਸਹੂਲਤਾਂ ਕਾਰਨ ਕਾਨਪੁਰ ਦੀ ਜਨਤਾ ਨੇ ਕੋਰੋਨਾ ਦੌਰਾਨ ਬਹੁਤ ਕਸ਼ਟ ਝੱਲੇ ਸਨ ਪਰ ਭਾਜਪਾ ਦੀ ਪਹਿਲ ਦੇਖੋ ਆਪਣਾ ਸ਼ਾਨਦਾਰ  ਦਫ਼ਤਰ ਤਿਆਰ ਕਰ ਲਿਆ ਹੈ ਪਰ ਜਨਤਾ ਲਈ ਹਸਪਤਾਲ ਦੀ ਇਕ ਇੱਟ ਵੀ ਨਹੀਂ ਰੱਖੀ। ਜਨਤਾ ਸਭ ਦੇਖ ਰਹੀ ਹੈ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਕਾਨਪੁਰ ਡੇਟ ਲਾਈਨ ਤੋਂ ਖ਼ਬਰ ਪੋਸਟ ਵੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਮੁੱਖਮੰਤਰੀ ਯੋਗੀ ਆਦਿੱਤਿਯਨਾਥ ਅਤੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨੇ ਜਿਸ ਜਗ੍ਹਾ ਹਸਪਤਾਲ ਦੇ ਨਿਰਮਾਣ ਦਾ ਐਲਾਨ ਕੀਤਾ ਸੀ, ਉੱਥੇ ਇਕ ਇੱਟ ਵੀ ਨਹੀਂ ਲੱਗੀ ਹੈ, ਜਦੋਂ ਕਿ ਉਸ ਦੇ ਠੀਕ ਨਾਲ ਭਾਜਪਾ ਦਾ ਚਾਰ ਮੰਜ਼ਲੀ ਸ਼ਾਨਦਾਰ ਦਫ਼ਤਰ ਬਣ ਕੇ ਤਿਆਰ ਹੋ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News