ਭਾਜਪਾ ਲਈ ਆਸਾਨ ਨਹੀਂ ਹੋਵੇਗੀ ਗੁਰਦਾਸਪੁਰ ਸੀਟ, ਸਲਾਰੀਆ ਤੇ ਕਵਿਤਾ ਖੰਨਾ ਦੀ ਬਗਾਵਤ ਪੈ ਸਕਦੀ ਹੈ ਭਾਰੀ

04/09/2024 6:30:59 PM

ਗੁਰਦਾਸਪੁਰ : ਲੋਕ ਸਭਾ ਸੀਟ ਗੁਰਦਾਸਪੁਰ ਭਾਵੇਂ ਭਾਜਪਾ ਦਾ ਗੜ੍ਹ ਰਹੀ ਹੈ ਪਰ ਇਸ ਵਾਰ ਭਾਜਪਾ ਲਈ ਇਥੇ ਕਈ ਚੁਣੌਤੀਆਂ ਹਨ। ਭਾਜਪਾ ਆਗੂ ਸਵਰਨ ਸਲਾਰੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਲੜਨਗੇ। ਉਨ੍ਹਾਂ ਨੇ ਆਜ਼ਾਦ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਇਕ ਚੰਗੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਮੈਦਾਨ ਵਿਚ ਉਤਰਨਗੇ। ਸਲਾਰੀਆ ਨੇ ਕਿਹਾ ਕਿ ਇਹ 13 ਅਪ੍ਰੈਲ ਤਕ ਸਪੱਸ਼ਟ ਹੋ ਜਾਵੇਗਾ। ਉਹ ਇਕ ਚੰਗੀ ਅਤੇ ਜਿੱਤਣ ਵਾਲੀ ਪਾਰਟੀ ਹੋਵੇਗੀ। ਸਲਾਰੀਆ ਨੇ ਸੰਸਦ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਭਾਜਪਾ ਦੀ ਟਿਕਟ 'ਤੇ ਗੁਰਦਾਸਪੁਰ ਤੋਂ 2017 ਦੀਆਂ ਉਪ ਚੋਣਾਂ ਲੜੀਆਂ ਸਨ। ਉਹ ਕਾਂਗਰਸ ਦੇ ਸੁਨੀਲ ਜਾਖੜ ਤੋਂ ਹਾਰ ਗਏ ਸਨ। ਜਾਖੜ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਹਨ। 

ਸਲਾਰੀਆ ਨੇ ਕਿਹਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਚੋਣ ਖੇਤਰ ਵਿਚ ਕੰਮ ਕਰ ਰਿਹਾ ਹਾਂ। ਮੇਰੇ ਇਲਾਕੇ ਦੇ ਲੋਕ ਕਹਿ ਰਹੇ ਹਨ ਕਿ ਉਹ ਮੇਰੀ ਜਿੱਤ ਪੱਕੀ ਕਰਨਗੇ। ਮੈਂ ਗਾਰੰਟੀ ਦਿੰਦਾ ਹਾਂ ਕਿ ਮੈਂ 2.50 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਂਗੇ।  ਮੈਂ ਭਾਜਪਾ ਤੋਂ ਟਿਕਟ ਦੀ ਮੰਗ ਨਹੀਂ ਕੀਤੀ ਸੀ। ਉਨ੍ਹਾਂ ਨੇ ਜਿਸ ਨੂੰ ਵੀ ਟਿਕਟ ਦਿੱਤੀ ਹੈ, ਉਸ ਨੂੰ ਸ਼ੁੱਭਕਾਮਨਾਵਾਂ। 

ਦੱਸਣਯੋਗ ਹੈ ਕਿ ਭਾਜਪਾ ਇਥੇ ਹਮੇਸ਼ਾ ਸੈਲੇਬ੍ਰਿਟੀ ਕਾਰਡ ਖੇਡਦੀ ਰਹੀ ਹੈ ਪਰ ਇਸ ਵਾਰ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਭਾਜਪਾ ਸਾਬਕਾ ਵਿਧਾਇਕ ਸਥਾਨਕ ਆਗੂ ਦਿਨੇਸ਼ ਬੱਬੂ ਨੂੰ ਟਿਕਟ ਦਿੱਤੀ ਗਈ ਹੈ। ਪੇਂਡੂ ਪੱਧਰ 'ਤੇ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾ ਰਿਹਾ। ਉਧਰ, ਬੱਬੂ ਲਈ ਆਪਣਿਆਂ ਦੀ ਬਗਾਵਤ ਵੀ ਪ੍ਰੇਸ਼ਾਨੀ ਖੜੀ ਕਰ ਕਦੀ ਹੈ। ਟਿਕਟ ਨਾ ਮਿਲਣ ਕਾਰਣ ਸਾਬਕਾ ਸਾਂਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਸਲਾਰੀਆ ਦੀ ਆਮ ਆਦਮੀ ਪਾਰਟੀ ਨਾਲ ਨਜ਼ਦੀਕੀਆਂ ਵੱਧ ਗਈਆਂ ਹਨ। ਜੇ ਦੋਵੇਂ ਚੋਣਾਂ ਲੜਦੇ ਹਨ ਤਾਂ ਭਾਜਪਾ ਦੇ ਵੋਟ ਬੈਂਕ 'ਤੇ ਸੰਨ੍ਹ ਲੱਗਣੀ ਲਾਜ਼ਮੀ ਹੈ। 


Gurminder Singh

Content Editor

Related News