ਲੋਕ ਸਭਾ ਚੋਣਾਂ : ਲੁਧਿਆਣਾ ਜ਼ਿਲ੍ਹੇ ਤੋਂ ਤੀਜੀ ਵਾਰ ਇਕੱਲੇ ਤਾਲ ਠੋਕੇਗੀ 'ਭਾਜਪਾ'

03/31/2024 11:30:33 AM

ਲੁਧਿਆਣਾ (ਹਿਤੇਸ਼) : ਭਾਜਪਾ ਵੱਲੋਂ ਅਕਾਲੀ ਦਲ ਨਾਲ ਗਠਜੋੜ ਕਰਨ ਦੀ ਬਜਾਏ ਪੰਜਾਬ 'ਚ ਇਕੱਲੇ ਲੋਕ ਸਭਾ ਚੋਣ ਲੜਨ ਸਬੰਧੀ ਕੀਤੇ ਗਏ ਐਲਾਨ ਤਹਿਤ ਸ਼ਨੀਵਾਰ ਨੂੰ 6 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਿਸ ਵਿਚ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਸ਼ਾਮਲ ਹੋਣ ਵਾਲੇ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਹੈ। ਇਹ 32 ਸਾਲ ਦੌਰਾਨ ਤੀਜਾ ਮੌਕਾ ਹੋਵੇਗਾ ਕਿ ਜਦ ਭਾਜਪਾ ਲੁਧਿਆਣਾ ਤੋਂ ਇਕੱਲੇ ਚੋਣ ਲੜਨ ਜਾ ਰਹੀ ਹੈ।

ਇਹ ਵੀ ਪੜ੍ਹੋ : 'ਆਪ' ਹਾਈਕਮਾਨ ਦਾ ਸੁਨੇਹਾ : ਪੰਜਾਬ ਤੋਂ ਦਿੱਲੀ ਦੇ ਰਾਹ ਤੱਕ ਲਾਈਵ ਹੋ ਕੇ ਜਨਤਾ ਨਾਲ ਜੁੜਨ ਮੰਤਰੀ ਤੇ ਵਿਧਾਇਕ

ਇਸ ਤੋਂ ਪਹਿਲਾ ਜਦ 1992 ਵਿਚ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ ਤਾਂ ਭਾਜਪਾ ਵਲੋਂ ਕ੍ਰਿਸ਼ਨ ਕਾਂਤ ਜੈਨ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ। ਉਸ ਸਮੇਂ ਕਾਂਗਰਸ ਦੇ ਗੁਰਚਰਨ ਸਿੰਘ ਗਾਲਿਬ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ 1996 ਦੀਆਂ ਲੋਕ ਸਭਾ ਚੋਣ ਵਿਚ ਭਾਜਪਾ ਵਲੋਂ ਸਤਪਾਲ ਗੋਸਾਈਂ ਨੂੰ ਟਿਕਟ ਦਿੱਤੀ ਗਈ ਸੀ। ਉਸ ਸਮੇਂ ਬਿੱਟੂ ਦੀ ਦਾਦੀ ਜਸਵੰਤ ਕੌਰ ਕਾਂਗਰਸ ਦੀ ਉਮੀਦਵਾਰ ਸੀ ਪਰ ਅਕਾਲੀ ਦਲ ਦੇ ਅਮਰੀਕ ਸਿੰਘ ਆਲੀਵਾਲ ਨੂੰ ਜਿੱਤ ਹਾਸਲ ਹੋਈ ਸੀ।

ਇਹ ਵੀ ਪੜ੍ਹੋ : ਦਿੱਲੀ 'ਚ ਵਿਸ਼ਾਲ ਰੈਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਬਿਆਨ-ਤਾਨਾਸ਼ਾਹੀ ਖ਼ਿਲਾਫ਼ ਇਨਕਲਾਬ ਦੀ ਸ਼ੁਰੂਆਤ
ਬਿੱਟੂ ਸਾਹਮਣੇ ਹੈਟ੍ਰਿਕ ਬਣਾਉਣ ਦੀ ਚੁਣੌਤੀ
ਬਿੱਟੂ ਉਂਝ ਤਾਂ ਕਾਂਗਰਸ ਵੱਲੋਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਇਨ੍ਹਾਂ ਵਿਚੋਂ ਇਕ ਵਾਰ ਅਨੰਦਪੁਰ ਸਾਹਿਬ ਅਤੇ ਦੋ ਵਾਰ ਲੁਧਿਆਣਾ ਤੋਂ ਜਿੱਤੇ ਹਨ ਪਰ ਹੁਣ ਬਿੱਟੂ ਦੇ ਸਾਹਮਣੇ ਲੁਧਿਆਣਾ ਤੋਂ ਹੈਟ੍ਰਿਕ ਬਣਾਉਣ ਦੀ ਚੁਣੌਤੀ ਹੈ। ਸ਼ਾਇਦ ਇਸੇ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਬਿੱਟੂ ਨੇ ਆਪਣੀ ਸਿਆਸੀ ਵਿਰਾਸਤ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News