'ਇੰਡੀਆ' ਦੀ ਲੋਕਤੰਤਰ ਬਚਾਓ ਰੈਲੀ ਨਹੀਂ, ਪਰਿਵਾਰ ਬਚਾਓ, ਭ੍ਰਿਸ਼ਟਾਚਾਰ ਲੁਕਾਉਣ ਮਹਾਰੈਲੀ ਹੈ: ਭਾਜਪਾ

Sunday, Mar 31, 2024 - 12:16 PM (IST)

'ਇੰਡੀਆ' ਦੀ ਲੋਕਤੰਤਰ ਬਚਾਓ ਰੈਲੀ ਨਹੀਂ, ਪਰਿਵਾਰ ਬਚਾਓ, ਭ੍ਰਿਸ਼ਟਾਚਾਰ ਲੁਕਾਉਣ ਮਹਾਰੈਲੀ ਹੈ: ਭਾਜਪਾ

ਨਵੀਂ ਦਿੱਲੀ- ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਐਤਵਾਰ ਯਾਨੀ ਕਿ ਅੱਜ 'ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਗਠਜੋੜ ਦੇ ਨੇਤਾਵਾਂ ਦੀ ਮਹਾਰੈਲੀ ਹੋ ਰਹੀ ਹੈ। ਇਸ ਮਹਾਰੈਲੀ ਤੋਂ ਪਹਿਲਾਂ ਭਾਜਪਾ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਵਿਚ ਭਾਜਪਾ ਦੇ ਕੌਮੀ ਬੁਲਾਰੇ ਡਾ. ਸੁਧਾਂਸ਼ੂ ਤ੍ਰਿਵੇਦ ਨੇ 'ਇੰਡੀਆ' ਗਠਜੋੜ ਮਹਾਰੈਲੀ ਨੂੰ ਲੈ ਕੇ ਸਵਾਲ ਚੁੱਕੇ ਹਨ। ਭਾਜਪਾ ਬੁਲਾਰੇ ਸੁਧਾਂਸ਼ੂ ਨੇ ਕਿਹਾ ਕਿ ਦਿੱਲੀ ਵਿਚ ਅੱਜ ਭਾਰਤ ਦੀ ਸਿਆਸਤ ਦਾ ਇਕ ਵੱਖਰਾ ਦ੍ਰਿਸ਼ ਵੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ- ਰਾਮਲੀਲਾ ਮੈਦਾਨ 'ਚ  'ਇੰਡੀਆ' ਗਠਜੋੜ ਦੀ ਮਹਾਰੈਲੀ, ਭਾਰੀ ਪੁਲਸ ਫੋਰਸ ਤਾਇਨਾਤ

 

ਉਹ ਲੋਕ ਜੋ ਭ੍ਰਿਸ਼ਟਾਚਾਰ ਵਿਰੁੱਧ ਜਿਨ੍ਹਾਂ ਪਾਰਟੀਆਂ ਨੂੰ ਚੋਰ ਅਤੇ ਬੇਈਮਾਨ ਦਾ ਟੈੱਗ ਦੇ ਕੇ ਸੱਤਾ ਵਿਚ ਆਏ ਸਨ, ਅੱਜ ਉਨ੍ਹਾਂ ਦੇ ਹੀ ਹਮਸਫ਼ਰ ਹੁੰਦੇ ਜਾ ਰਹੇ ਹਨ। ਅੱਜ ਦਾ ਦਿਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਭਾਰਤ ਦੀ ਰਾਜਨੀਤੀ ਵਿਚ ਪਹਿਲੀ ਵਾਰ ਉਸ ਸੂਬੇ 'ਚ ਰੈਲੀ ਹੋ ਰਹੀ ਹੈ ਜਿੱਥੋਂ ਦਾ ਮੁੱਖ ਮੰਤਰੀ ਹਿਰਾਸਤ 'ਚ ਸਰਕਾਰ ਚੱਲਾ ਰਿਹਾ ਹੈ। ਉਨ੍ਹਾਂ ਦਾ ਸਾਥ ਦੇਣ ਵਾਲੇ ਉਹ ਪਾਰਟੀਆਂ ਹਨ, ਜਿਨ੍ਹਾਂ ਪਾਰਟੀਆਂ ਦੇ ਨੇਤਾਵਾਂ ਦਾ ਰਿਕਾਰਡ ਬਹੁਤ ਹੀ ਵੱਖਰਾ ਹੈ। ਲਾਲੂ ਪ੍ਰਸਾਦ ਜੀ 1997 ਵਿਚ ਜੇਲ੍ਹ ਜਾ ਚੁੱਕੇ ਹਨ। ਝਾਰਖੰਡ ਮੁਕਤੀ ਮੋਰਚਾ ਦੇ ਮੁਖੀ ਸ਼ਿਬੂ ਸੋਰੇਨ 2006 'ਚ ਜੇਲ੍ਹ ਜਾ ਚੁੱਕੇ ਹਨ। ਡੀ. ਐੱਮ. ਕੇ. ਦੇ ਏ. ਰਾਜਾ ਅਤੇ ਕਨੀਮੋਝੀ 2011 'ਚ ਜੇਲ੍ਹ ਜਾ ਚੁੱਕੇ ਹਨ। ਕਾਂਗਰਸ ਦੇ ਵੀ ਕਈ ਨੇਤਾ ਜੇਲ੍ਹ ਜਾ ਚੁੱਕੇ ਹਨ। ਸਮਾਜਵਾਦੀ ਪਾਰਟੀ ਦੇ ਨੇਤਾ ਰਹੇ ਸਵ. ਮੁਲਾਇਮ ਸਿੰਘ ਯਾਦਵ ਜੀ 'ਤੇ 2007 'ਚ ਆਮਦਨ ਤੋਂ ਵੱਧ ਸੰਪਤੀ ਦਾ ਮੁਕੱਦਮਾ ਦਰਜ ਹੋ ਚੁੱਕਿਆ।

ਇਹ ਵੀ ਪੜ੍ਹੋ- ਮਥੁਰਾ 'ਚ ਦਿਲਚਸਪ ਹੋਇਆ ਚੋਣਾਵੀ ਮੁਕਾਬਲਾ, ਕਾਂਗਰਸ ਨੇ ਹੇਮਾ ਮਾਲਿਨੀ ਸਾਹਮਣੇ ਵਿਜੇਂਦਰ ਸਿੰਘ ਨੂੰ ਉਤਾਰਿਆ

ਸਿਧਾਂਸ਼ੂ ਨੇ ਅੱਗੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਜਿਸ ਕੇਸ 'ਚ ਜ਼ਮਾਨਤ 'ਤੇ ਹਨ, ਉਹ ਅਕਤੂਬਰ 2013 ਵਿਚ ਦਿੱਲੀ ਹਾਈ ਕੋਰਟ 'ਚ ਆਦੇਸ਼ 'ਤੇ ਹੋਇਆ ਸੀ। ਇਹ ਤੱਥ ਮੈਂ ਇਸ ਲਈ ਦੱਸਿਆ ਕਿ ਇਨ੍ਹਾਂ ਵਿਚੋਂ ਕੁਝ ਵੀ 2014 ਤੋਂ ਬਾਅਦ ਦਾ ਨਹੀਂ ਹੈ। ਅੱਜ ਦੀ ਮਹਾਰੈਲੀ ਵਿਚ ਸਾਰੀਆਂ ਪਾਰਟੀਆਂ ਨੇ ਜੋ ਰਾਮ ਮੰਦਰ ਦੀ ਵਿਰੋਧੀ ਅਤੇ ਹਿੰਦੂ ਧਰਮ ਦੇ ਨਾਸ਼ ਅਤੇ ਹਿੰਦੂ ਧਰਮ ਦੇ ਕਈ ਦੇਵੀ-ਦੇਵਤਿਆਂ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਉਹ ਆਪਣੇ ਪੁਰਾਣੇ ਭ੍ਰਿਸ਼ਟਾਚਾਰ ਦੇ ਗੁਨਾਹਾਂ ਨੂੰ ਲੁਕਾਉਣ ਲਈ ਰਾਮਲੀਲਾ ਮੈਦਾਨ ਵਿਚ ਇਕੱਠੀਆਂ ਹੋ ਰਹੀਆਂ ਹਨ। ਇਹ ਉਹ ਹੀ ਰਾਮਲੀਲਾ ਮੈਦਾਨ ਹੈ, ਜਿੱਥੇ 12-13 ਸਾਲ ਪਹਿਲਾਂ ਇੰਡੀਆ ਅਗੇਸਟ ਕਰੱਪਸ਼ਨ ਦਾ ਦ੍ਰਿਸ਼ ਵਿਖਾਈ ਦਿੰਦਾ ਸੀ। ਉਦੋਂ ਇਨ੍ਹਾਂ ਦਾ ਗੁਰੂ ਅੰਨਾ ਹਜ਼ਾਰੇ ਹੁੰਦੇ ਸਨ, ਅੱਜ ਲਾਲੂ ਪ੍ਰਸਾਦ ਯਾਦਵ ਜੀ ਹਨ। ਮੈਨੂੰ ਲੱਗਦਾ ਹੈ ਕਿ ਰਾਜਨੀਤੀ ਵਿਚ ਸਾਡਾ ਇਹ ਸਿਧਾਂਤ ਹੈ ਕਿ ਜੋ ਕਿਹਾ ਉਹ ਕੀਤਾ। ਇਨ੍ਹਾਂ ਦਾ ਸਿਧਾਂਤ ਹੈ, ਜੋ ਕਿਹਾ ਠੀਕ ਉਸ ਦਾ ਉਲਟਾ ਕੀਤਾ। ਇਹ ਰੈਲੀ ਲੋਕੰਤਤਰ ਬਚਾਓ ਰੈਲੀ ਨਹੀਂ ਸਗੋਂ ਪਰਿਵਾਰ ਬਚਾਓ, ਭ੍ਰਿਸ਼ਟਾਚਾਰ ਲੁਕਾਉਣ ਰੈਲੀ ਹੈ। 

ਇਹ ਵੀ ਪੜ੍ਹੋ- ਉਮਰ 78 ਸਾਲ, ਪੇਸ਼ਾ ਮਜ਼ਦੂਰੀ, 32 ਵਾਰ ਚੋਣਾਂ ਲੜ ਚੁੱਕੇ ਤੀਤਰ ਸਿੰਘ ਦਾ ਜਾਣੋ ਸਿਆਸੀ ਸਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News