ਭਾਜਪਾ ਦੇ ਲੋਕ ਸਿਰਫ ‘ਵੋਟ ਚੋਰ’ ਨਹੀਂ, ਸਗੋਂ ‘ਰਾਖਵਾਂਕਰਨ ਚੋਰ’ ਵੀ ਹਨ : ਤੇਜਸਵੀ

Wednesday, Aug 27, 2025 - 12:38 AM (IST)

ਭਾਜਪਾ ਦੇ ਲੋਕ ਸਿਰਫ ‘ਵੋਟ ਚੋਰ’ ਨਹੀਂ, ਸਗੋਂ ‘ਰਾਖਵਾਂਕਰਨ ਚੋਰ’ ਵੀ ਹਨ : ਤੇਜਸਵੀ

ਮਧੂਬਨੀ (ਬਿਹਾਰ), (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਨਾ ਸਿਰਫ਼ ‘ਵੋਟ ਚੋਰ’ ਹਨ, ਸਗੋਂ ‘ਰਾਖਵਾਂਕਰਨ ਚੋਰ’ ਵੀ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ‘ਵੋਟਰ ਅਧਿਕਾਰ ਯਾਤਰਾ’ ਕੱਢ ਰਹੇ ਤੇਜਸਵੀ ਨੇ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਾਡੇ ਚਾਚੇ ਨੇ ਪਾਸਾ ਵੱਟ ਲਿਆ, ‘ਹਾਈਜੈਕ’ ਹੋ ਗਏ। ਉਹ ਬਿਹਾਰ ਨੂੰ ਸੰਭਾਲਣ ਦੇ ਯੋਗ ਨਹੀਂ ਹਨ। ਦਿੱਲੀ ਤੋਂ ਮੋਦੀ ਜੀ, ਅਮਿਤ ਸ਼ਾਹ ਜੀ ਬਿਹਾਰ ਨੂੰ ਚਲਾ ਰਹੇ ਹਨ। ਸਾਨੂੰ ਉਨ੍ਹਾਂ (ਨਿਤੀਸ਼) ਦੀ ਚਿੰਤਾ ਹੈ ਪਰ ਉਹ ਹੁਣ ਬਿਹਾਰ ਨੂੰ ਚਲਾਉਣ ਦੇ ਯੋਗ ਨਹੀਂ ਹਨ।

ਤੇਜਸਵੀ ਯਾਦਵ ਨੇ ਇਹ ਵੀ ਕਿਹਾ ਕਿ ਬਿਹਾਰ ’ਚ ਭਾਜਪਾ ਅਤੇ ਆਰ. ਐੱਸ. ਐੱਸ. ਸਰਕਾਰ ਚਲਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਹਾਨੂੰ ਫੈਸਲਾ ਕਰਨਾ ਪਵੇਗਾ। ਨਹਿਰੂ ਜੀ, ਬੀ. ਪੀ. ਮੰਡਲ, ਕਰਪੂਰੀ ਜੀ, ਅੰਬੇਡਕਰ ਜੀ ਦੀ ਧਾਰਾ ਇਕ ਪਾਸੇ ਹੈ। ਦੂਜੇ ਪਾਸੇ ਗੋਲਵਲਕਰ ਅਤੇ ਗੋਡਸੇ ਦੀ ਧਾਰਾ ਹੈ। ਤੁਹਾਨੂੰ ਫੈਸਲਾ ਕਰਨਾ ਹੈ ਕਿ ਕਿਹੋ ਜਿਹੀ ਸਰਕਾਰ ਹੋਣੀ ਚਾਹੀਦੀ ਹੈ।


author

Rakesh

Content Editor

Related News