ਮਾਛੀਵਾੜਾ ਇਲਾਕੇ ’ਚ ਦਰਜਨਾਂ ਚੋਰੀਆਂ ਕਰਨ ਵਾਲੇ ਚੋਰ ਲੋਕਾਂ ਨੇ ਕੀਤੇ ਕਾਬੂ

Thursday, Sep 04, 2025 - 12:06 PM (IST)

ਮਾਛੀਵਾੜਾ ਇਲਾਕੇ ’ਚ ਦਰਜਨਾਂ ਚੋਰੀਆਂ ਕਰਨ ਵਾਲੇ ਚੋਰ ਲੋਕਾਂ ਨੇ ਕੀਤੇ ਕਾਬੂ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਦਰਜਨਾਂ ਚੋਰੀਆਂ ਕਰਨ ਵਾਲੇ ਚੋਰ ਲੋਕਾਂ ਨੇ ਕਾਬੂ ਕਰ ਪੁਲਸ ਹਵਾਲੇ ਕਰ ਦਿੱਤੇ। ਰਹੀਮਾਬਾਦ-ਘੁਮਾਣਾ ਅੱਡੇ ਨੇੜੇ ਦੁਕਾਨਦਾਰ ਮਨੀ ਨੇ ਦੱਸਿਆ ਉਸਦੀ ਮੋਬਾਇਲਾਂ ਦੀ ਦੁਕਾਨ ਹੈ, ਜਿਸ ’ਤੇ ਕੁੱਝ ਦਿਨ ਪਹਿਲਾਂ ਚੋਰੀ ਹੋਈ। ਇਸ ਤੋਂ ਬਾਅਦ ਉਸਨੇ ਸੀ. ਸੀ. ਟੀ. ਵੀ. ਕੈਮਰੇ ਲਗਾ ਦਿੱਤੇ। ਬੀਤੀ ਰਾਤ ਫਿਰਚੋਰਾਂ ਨੇ ਉਸਦੀ ਦੁਕਾਨ ’ਚੋਂ ਕੁੱਝ ਸਮਾਨ ਚੋਰੀ ਕਰ ਲਿਆ ਪਰ ਇਹ ਚੋਰ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਏ, ਜਿਸ ਸਬੰਧੀ ਉਸਨੇ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਦੇਖ ਚੋਰਾਂ ਨੂੰ ਇੱਕ ਵਿਅਕਤੀ ਨੇ ਪਛਾਣ ਲਿਆ, ਜਿਸ ਨੇ ਤੁਰੰਤ ਸਾਨੂੰ ਸੂਚਿਤ ਕੀਤਾ, ਜਿਸ ਨੂੰ ਅਸੀਂ ਕਾਬੂ ਕਰ ਲਿਆ।

ਇਸ ਕਾਬੂ ਕੀਤੇ ਚੋਰ ਨੇ ਆਪਣੇ 4 ਹੋਰ ਸਾਥੀਆਂ ਦੇ ਨਾਂ ਦੱਸੇ, ਜਿਸ ’ਚੋਂ ਇੱਕ ਹੋਰ ਨੂੰ ਨੇੜਲੇ ਪਿੰਡ ਤੋਂ ਕਾਬੂ ਕਰ ਲਿਆ। ਇਨ੍ਹਾਂ ਦੋਹਾਂ ਚੋਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਝ ਦਿਨ ਪਹਿਲਾਂ ਪਿੰਡ ਝੜੌਦੀ ਅੱਡੇ ਕਰੀਬ 8 ਤੋਂ 10 ਦੁਕਾਨਾਂ ਦੇ ਤਾਲੇ ਤੋੜੇ, 4 ਦੁਕਾਨਾਂ ਦੇ ਗੱਲਿਆਂ ’ਚੋਂ ਨਕਦੀ ਚੋਰੀ ਕੀਤੀ, 2 ਧਾਰਮਿਕ ਸਥਾਨਾਂ ਦੀਆਂ ਗੋਲਕਾਂ ਤੋੜੀਆਂ ਅਤੇ ਇੱਥੋਂ ਤੱਕ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿੰਡ ਪੰਜਗਰਾਈਆਂ ਵਿਖੇ ਸਥਿਤ ਸਹਿਕਾਰੀ ਬੈਂਕ ਵਿਚ ਵੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਲੋਕਾਂ ਵਲੋਂ ਚੋਰਾਂ ਨੂੰ ਫੜ੍ਹ ਕੇ ਮਾਛੀਵਾੜਾ ਥਾਣਾ ਵਿਖੇ ਸਪੁਰਦ ਕਰ ਦਿੱਤਾ ਗਿਆ ਹੈ ਅਤੇ ਇਹ ਚੋਰ ਗਿਰੋਹ ਵਲੋਂ ਮਾਛੀਵਾੜਾ ਇਲਾਕੇ ਵਿਚ ਪਿਛਲੇ ਸਮੇਂ ਜੋ ਦਰਜਨਾਂ ਚੋਰੀਆਂ ਕੀਤੀਆਂ ਹਨ, ਉਸਦਾ ਪਰਦਾਫਾਸ਼ ਹੋ ਸਕਦਾ ਹੈ। ਮਾਛੀਵਾੜਾ ਪੁਲਸ ਥਾਣਾ ਦੇ ਅਧਿਕਾਰੀਆਂ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਸਾਰੇ ਗਿਰੋਹ ਨੂੰ ਜਲਦ ਹੀ ਕਾਬੂ ਕਰ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਜਾਵੇਗਾ।


author

Babita

Content Editor

Related News