ਪਾਣੀ ਨਹੀਂ ਬੀਅਰ ਨਾਲ ਨਹਾਉਂਦੇ ਹਨ ਇਨ੍ਹਾਂ ਦੇਸ਼ਾਂ ਦੇ ਲੋਕ, ਜਾਣੋ ''ਬੀਅਰ ਬਾਥ'' ਦਾ ਅਨੋਖਾ ਟਰੈਂਡ ਤੇ ਇਸ ਦੇ ਫ਼ਾਇਦੇ
Tuesday, Sep 16, 2025 - 10:16 AM (IST)

ਇੰਟਰਨੈਸ਼ਨਲ ਡੈਸਕ- ਦੁਨੀਆ ਭਰ 'ਚ ਹੈਲਥ ਅਤੇ ਵੈਲਨੈੱਸ ਨਾਲ ਜੁੜੇ ਨਵੇਂ-ਨਵੇਂ ਟ੍ਰੈਂਡ ਆਉਂਦੇ ਰਹਿੰਦੇ ਹਨ ਪਰ ਇਕ ਅਜਿਹਾ ਚਲਣ ਵੀ ਹੈ ਜੋ ਤੁਹਾਨੂੰ ਹੈਰਾਨ ਕਰ ਸਕਦਾ ਹੈ। ਯੂਰਪ ਦੇ ਕੁਝ ਦੇਸ਼ਾਂ 'ਚ ਲੋਕ ਪਾਣੀ ਦੀ ਥਾਂ ਬੀਅਰ ਨਾਲ ਨਹਾਉਣ ਨੂੰ ਤਰਜੀਹ ਦੇ ਰਹੇ ਹਨ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਕੀ ਹੈ ‘ਬੀਅਰ ਬਾਥ’?
ਯੂਰਪ ਵਿੱਚ 'ਬੀਅਰ ਸਪਾ' (Beer Spa) ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਇੱਥੇ ਲੋਕ ਬੀਅਰ ਨਾਲ ਭਰੇ ਵੱਡੇ ਟੱਬਾਂ 'ਚ ਬੈਠ ਕੇ ਆਰਾਮ ਕਰਦੇ ਹਨ। ਇਹ ਕੋਈ ਨਵਾਂ ਟ੍ਰੈਂਡ ਨਹੀਂ ਹੈ, ਸਗੋਂ ਕਈ ਸਦੀਆਂ ਪੁਰਾਣੀ ਪਰੰਪਰਾ ਹੈ। ਮੱਧਕਾਲ 'ਚ ਮੰਨਿਆ ਜਾਂਦਾ ਸੀ ਕਿ ਬੀਅਰ 'ਚ ਮੌਜੂਦ ਖਮੀਰ (yeast) ਅਤੇ ਹਾਪਸ (hops) ਚਮੜੀ ਨੂੰ ਸਾਫ ਕਰਨ ਅਤੇ ਸਰੀਰ ਨੂੰ ਤਾਜਗੀ ਦੇਣ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ 'ਚ ਰੋਜ਼ ਮਿਲੇਗਾ 4GB ਡਾਟਾ ਤੇ...
‘ਬੀਅਰ ਬਾਥ’ ਦੇ ਫਾਇਦੇ
- ਬੀਅਰ ਸਪਾ ਚਲਾਉਣ ਵਾਲੇ ਮਾਹਿਰਾਂ ਦਾ ਦਾਅਵਾ ਹੈ ਕਿ ਬੀਅਰ ਨਾਲ ਨਹਾਉਣ ਦੇ ਕਈ ਫ਼ਾਇਦੇ ਹਨ :-
- ਚਮਕਦਾਰ ਚਮੜੀ: ਬੀਅਰ 'ਚ ਮੌਜੂਦ ਵਿਟਾਮਿਨ B ਅਤੇ ਯੀਸਟ ਚਮੜੀ ਨੂੰ ਨਰਮ ਤੇ ਗਲੋਇੰਗ ਬਣਾਉਂਦੇ ਹਨ।
- ਤਣਾਅ ਕਰੇ ਘੱਟ: ਬੀਅਰ ਦੇ ਗਰਮ ਟੱਬ ਚ ਬੈਠਣ ਨਾਲ ਮਨ ਤੇ ਸਰੀਰ ਨੂੰ ਆਰਾਮ ਮਿਲਦਾ ਹੈ।
- ਬਿਹਤਰ ਬਲੱਡ ਸਰਕੂਲੇਸ਼ਨ: ਗਰਮ ਬੀਅਰ ਸਰੀਰ 'ਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ।
- ਟਾਕਸਿਨਜ਼ ਦੀ ਸਫ਼ਾਈ: ਬੀਅਰ ਦੇ ਕੁਦਰਤੀ ਤੱਤ ਪਸੀਨੇ ਰਾਹੀਂ ਸਰੀਰ 'ਚੋਂ ਹਾਨੀਕਾਰਕ ਪਦਾਰਥ ਬਾਹਰ ਕੱਢਣ 'ਚ ਸਹਾਇਕ ਹੁੰਦੇ ਹਨ।
ਇਹ ਵੀ ਪੜ੍ਹੋ : 40 ਹਜ਼ਾਰ ਰੁਪਏ ਸਸਤਾ ਹੋਇਆ Samsung ਦਾ ਇਹ ਸ਼ਾਨਦਾਰ ਫੋਨ, ਜਾਣੋ ਕੀਮਤ
ਕਿੱਥੇ ਹੈ ਸਭ ਤੋਂ ਜ਼ਿਆਦਾ ਪ੍ਰਸਿੱਧ?
ਬੀਅਰ ਸਪਾ ਹੁਣ ਇਕ ਵੱਡਾ ਟੂਰਿਸਟ ਆਕਰਸ਼ਨ ਬਣ ਚੁੱਕੇ ਹਨ। ਖ਼ਾਸਕਰ ਚੈੱਕ ਗਣਰਾਜ, ਆਸਟ੍ਰੀਆ, ਜਰਮਨੀ ਅਤੇ ਪੋਲੈਂਡ 'ਚ ਇਹ ਟ੍ਰੈਂਡ ਬਹੁਤ ਮਸ਼ਹੂਰ ਹੈ। ਇੱਥੇ ਸੈਲਾਨੀ ਲੱਕੜ ਦੇ ਖਾਸ ਟੱਬਾਂ 'ਚ ਬੀਅਰ ਭਰਵਾ ਕੇ ਘੰਟਿਆਂ ਤੱਕ ਆਰਾਮ ਕਰਦੇ ਹਨ। ਕੁਝ ਸਪਾ ਤਾਂ ਅਜਿਹੇ ਵੀ ਹਨ ਜਿੱਥੇ ਲੋਕ ਨਹਾਉਣ ਦੇ ਨਾਲ ਬੀਅਰ ਪੀਣ ਦਾ ਵੀ ਮਜ਼ਾ ਲੈ ਸਕਦੇ ਹਨ। ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਬੀਅਰ ਬਾਥ ਕੋਈ ਜਾਦੂਈ ਇਲਾਜ ਨਹੀਂ ਹੈ, ਪਰ ਇਹ ਤਣਾਅ ਘਟਾਉਣ ਅਤੇ ਸਰੀਰ ਨੂੰ ਆਰਾਮ ਦੇਣ ਦਾ ਵਧੀਆ ਤਰੀਕਾ ਹੈ। ਇਸ ਨਾਲ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਹੁੰਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8