ਭਾਜਪਾ ਦੇ ਇਸ ਸੰਸਦ ਮੈਂਬਰ ਨੇ ਆਨਲਾਈਨ ਮੰਗਵਾਇਆ ਸਮਾਰਟਫੋਨ ਪਰ ਮਿਲੇ ਪੱਥਰ

Wednesday, Oct 30, 2019 - 02:35 PM (IST)

ਭਾਜਪਾ ਦੇ ਇਸ ਸੰਸਦ ਮੈਂਬਰ ਨੇ ਆਨਲਾਈਨ ਮੰਗਵਾਇਆ ਸਮਾਰਟਫੋਨ ਪਰ ਮਿਲੇ ਪੱਥਰ

ਮਾਲਦਾ— ਪੱਛਮੀ ਬੰਗਾਲ ਦੇ ਮਾਲਦਾ ਖੇਤਰ ਦੇ ਭਾਜਪਾ ਸੰਸਦ ਮੈਂਬਰ ਖਗੇਨ ਮੁਰਮੂ ਆਨਲਾਈਨ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਮੁਰਮੂ ਨੇ ਕੁਝ ਦਿਨ ਪਹਿਲਾਂ ਦੀਵਾਲੀ ਮੌਕੇ ਐਮਾਜ਼ੋਨ ਤੋਂ ਸੈਮਸੰਗ ਦਾ ਫੋਨ ਆਰਡਰ ਕੀਤਾ ਸੀ। ਉੱਥੇ ਹੀ ਸੋਮਵਾਰ ਨੂੰ ਜਦੋਂ ਉਨ੍ਹਾਂ ਨੇ ਪਾਰਸਲ ਨੂੰ ਖੋਲ੍ਹਿਆ ਤਾਂ ਰੈਡਮੀ ਦੇ ਬਾਕਸ 'ਚੋਂ 2 ਪੱਥਰ ਨਿਕਲੇ ਸਨ।PunjabKesariਭਾਜਪਾ ਦਾ ਸੰਸਦ ਮੈਂਬਰ ਖੇਗਨ ਮੁਰਮੂ ਨੇ ਕਿਹਾ ਹੈ ਕਿ ਮੈਂ ਹੈਰਾਨ ਹਾਂ ਕਿ ਇਸ ਪਾਰਸਲ 'ਚ ਸੈਮਸੰਗ ਦੇ ਫੋਨ ਦੀ ਰੈਡਮੀ 5ਏ ਦੇ ਡੱਬੇ 'ਚ 2 ਪੱਥਰ ਨਿਕਲੇ ਹਨ। ਉੱਥੇ ਹੀ ਇਸ ਬਾਕਸ ਦੀ ਸੀਲ ਪਹਿਲਾਂ ਤੋਂ ਟੁੱਟੀ ਹੋਈ ਸੀ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਮੇਰੇ ਬੇਟੇ ਨੇ ਦੀਵਾਲੀ ਦੇ ਨਿਦ ਸੈਮਸੰਗ ਦੇ ਫੋਨ ਨੂੰ ਐਮਾਜ਼ੋਨ ਤੋਂ ਆਰਡਰ ਕੀਤਾ ਸੀ।PunjabKesariਖਗੇਨ ਮੁਰਮੂ ਦੀ ਪਤਨੀ ਨੇ ਫਨੋ ਦੇ ਇਸ ਪਾਰਸਲ ਨੂੰ ਰਿਸੀਵ ਕਰ ਕੇ 11,999 ਰੁਪਏ ਦਾ ਭੁਗਤਾਨ ਕੀਤਾ ਸੀ। ਮੁਰਮੂ ਨੇ ਘਟਨਾ ਦੀ ਸ਼ਿਕਾਇਤ ਇੰਗਲਿਸ਼ ਬਾਜ਼ਾਰ ਪੁਲਸ ਸਟੇਸ਼ਨ 'ਚ ਦਰਜ ਕਰਵਾ ਦਿੱਤੀ ਹੈ। ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਅਸੀਂ ਜਲਦ ਹੀ ਦੋਸ਼ੀਆਂ ਤੱਕ ਪਹੁੰਚ ਜਾਵਾਂਗੇ। ਦੂਜੇ ਪਾਸੇ ਮੁਰਮੂ ਆਨਲਾਈਨ ਧੋਖਾਧੜੀ ਦੇ ਮਾਮਲੇ ਦੀ ਜਾਣਕਾਰੀ ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰੀ ਨੂੰ ਦੇਣਗੇ।


author

DIsha

Content Editor

Related News