BJP ਨੇਤਾ ਦੀ ਸ਼ਰੇਆਮ ਗੁੰਡਾਗਰਦੀ! ਨੌਜਵਾਨ ਕੋਲੋਂ ਸੜਕ ’ਤੇ ਰਗੜਵਾਇਆ ਨੱਕ, ਵੀਡੀਓ ਵਾਇਰਲ
Wednesday, Oct 22, 2025 - 08:05 AM (IST)

ਮੇਰਠ (ਭਾਸ਼ਾ) – ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ’ਚ ਭਾਜਪਾ ਦੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਉਪ-ਪ੍ਰਧਾਨ ਵਿਕੁਲ ਚਪਰਾਣਾ ਨੂੰ 2 ਨੌਜਵਾਨਾਂ ਨਾਲ ਗਲਤ ਵਤੀਰਾ ਕਰਨ ਅਤੇ ਇਕ ਨੌਜਵਾਨ ਕੋਲੋਂ ਸੜਕ ’ਤੇ ਨੱਕ ਰਗੜਵਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 19 ਅਕਤੂਬਰ ਦੀ ਰਾਤ ਨੂੰ ਮੈਡੀਕਲ ਥਾਣਾ ਖੇਤਰ ਦੇ ਤੇਜਗੜ੍ਹੀ ਇਲਾਕੇ ਵਿਚ ਵਾਪਰੀ ਸੀ।
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
यूपी के मेरठ में सत्ता की धौंस का अजब नजारा देखने को मिला है। भाजपा नेता ने मामूली विवाद के बाद एक कारोबारी से पुलिस के सामने ही सड़क पर नाक रगड़वाई और उससे माफी मंगवाई। इस दौरान राज्यमंत्री का नाम लेते हुए वीडियो भी बनावाया। pic.twitter.com/FYoM77UmMp
— yogesh hindustani (@yogeshhindustan) October 21, 2025
ਸੂਤਰਾਂ ਮੁਤਾਬਕ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਚਪਰਾਣਾ ਆਪਣੇ ਸਾਥੀਆਂ ਨਾਲ 2 ਨੌਜਵਾਨਾਂ ਨੂੰ ਧਮਕਾਉਂਦੇ ਅਤੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਇਕ ਨੌਜਵਾਨ ਹੱਥ ਜੋੜ ਕੇ ਮੁਆਫੀ ਮੰਗਦੇ ਹੋਏ ਸੜਕ ’ਤੇ ਨੱਕ ਰਗੜਦਾ ਵੇਖਿਆ ਜਾ ਸਕਦਾ ਹੈ। ਦੱਸਿਆ ਗਿਆ ਹੈ ਕਿ ਇਹ ਵਿਵਾਦ ਊਰਜਾ ਮੰਤਰੀ ਡਾ. ਸੋਮੇਂਦਰ ਤੋਮਰ ਦੇ ਦਫਤਰ ਹੇਠਾਂ ਪਾਰਕਿੰਗ ਨੂੰ ਲੈ ਕੇ ਹੋਇਆ ਸੀ। ਪੁਲਸ ਮੁਤਾਬਕ ਸ਼ਿਕਾਇਤ ਪੀੜਤ ਨੌਜਵਾਨ ਸੱਤਿਅਮ ਰਸਤੋਗੀ ਦੇ ਭਰਾ ਆਦਿੱਤਿਆ ਰਸਤੋਗੀ ਨੇ ਦਰਜ ਕਰਵਾਈ ਸੀ। ਮੁੱਖ ਮੁਲਜ਼ਮ ਵਿਕੁਲ ਚਪਰਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ