ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ
Friday, Mar 06, 2026 - 04:59 PM (IST)
ਮੁਕੰਦਪੁਰ (ਸੁਖਜਿੰਦਰ)- ਬੰਗਾ ਦੇ ਪਿੰਡ ਹਕੀਮਪੁਰ ਨੇੜੇ ਦਰੱਖ਼ਤ ਵਿਚ ਵੱਜਣ ਕਾਰਨ 20 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਰਸ਼ ਸਪੁੱਤਰ ਕੁਲਵੰਤ ਵਾਸੀ ਛੋਕਰਾ ਮੁਕੰਦਪੁਰ ਵਿਖੇ ਸ਼ੀਸ਼ੇ ਐਲੋਮੀਨੀਅਮ ਦੀ ਦੁਕਾਨ 'ਤੇ ਕੰਮ ਕਰਦਾ ਸੀ ਤਾਂ ਜਦੋਂ ਉਹ ਆਪਣੇ ਪਿੰਡ ਛੋਕਰਾਂ ਲਈ ਜਾ ਰਿਹਾ ਸੀ ਤਾਂ ਹਕੀਮਪੁਰ ਨਜ਼ਦੀਕ ਉਸ ਦਾ ਮੋਟਰਸਾਈਕਲ ਸਿੱਧਾ ਦਰੱਖ਼ਤ ਨਾਲ ਟਕਰਾ ਗਿਆ, ਜਿਸ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ 'ਤੇ ਇਕੱਤਰ ਲੋਕਾਂ ਨੇ 108 ਐਬੂਲੈਂਸ ਰਾਹੀਂ ਉਸ ਨੂੰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨਿਆ।
ਇਹ ਵੀ ਪੜ੍ਹੋ: Punjab: ਸੁਨਿਆਰੇ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਨਵੀਂ ਅਪਡੇਟ! ਬਰਾਮਦ ਗੱਡੀ ਤੋਂ ਖੁੱਲ੍ਹਣਗੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
