ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਵਿਵਾਦ

Thursday, Feb 26, 2026 - 12:31 PM (IST)

ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਵਿਵਾਦ

ਇੰਫਾਲ: ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਇੱਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਨਾਮੀ ਸ਼ੋਅਰੂਮ ਵਿੱਚ ਦੋ ਸਿੱਖ ਭਰਾਵਾਂ ਨੂੰ ਸਿਰਫ਼ ਇਸ ਲਈ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਆਪਣੀ ਧਾਰਮਿਕ ਪਛਾਣ ਦਾ ਪ੍ਰਤੀਕ 'ਕ੍ਰਿਪਾਨ' ਧਾਰਨ ਕੀਤੀ ਹੋਈ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਦੋ ਸਿੱਖ ਨੌਜਵਾਨ ਇੰਫਾਲ ਦੇ ਇੱਕ ਸ਼ੋਅਰੂਮ ਵਿੱਚ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਕੁਝ ਹਿੰਦੂ ਲੋਕ ਵੀ ਸਨ। ਸ਼ੋਅਰੂਮ ਦੇ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਅੰਦਰ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਤੁਹਾਡੇ ਕੋਲ ਡਰ ਰਹੇ ਹਨ, ਜਿਸ ਕਰਕੇ ਤੁਸੀਂ ਸ਼ੋਅਰੂਮ ਵਿਚੋਂ ਬਾਹਰ ਚਲੇ ਜਾਓ। ਇਸ ਦੌਰਾਨ ਉਨ੍ਹਾਂ ਦਾ ਤਰਕ ਸੀ ਕਿ ਕ੍ਰਿਪਾਨ ਨਾਲ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਿੱਖ ਨੌਜਵਾਨਾਂ ਨੇ ਇਸ ਨੂੰ ਆਪਣੀ ਧਾਰਮਿਕ ਆਜ਼ਾਦੀ 'ਤੇ ਹਮਲਾ ਦੱਸਦਿਆਂ ਉੱਥੇ ਹੀ ਵਿਰੋਧ ਸ਼ੁਰੂ ਕਰ ਦਿੱਤਾ। ਲਗਭਗ 40 ਮਿੰਟ ਤੱਕ ਚੱਲੀ ਲੰਬੀ ਬਹਿਸ ਤੋਂ ਬਾਅਦ, ਜਦੋਂ ਮਾਮਲਾ ਵਧਦਾ ਦੇਖਿਆ ਤਾਂ ਸ਼ੋਅਰੂਮ ਦੇ ਮੈਨੇਜਰ ਨੇ ਮੌਕੇ 'ਤੇ ਪਹੁੰਚ ਕੇ ਮੁਆਫੀ ਮੰਗੀ। 

ਇਹ ਵੀ ਪੜ੍ਹੋ : ਪਿਓ ਦਾ ਕਤਲ ਕਰ ਨੀਲੇ ਡਰੰਮ 'ਚ ਪਾਉਣ ਵਾਲੇ ਪੁੱਤ ਦਾ ਸਨਸਨੀਖੇਜ਼ ਖੁਲਾਸਾ! ਭੈਣ ਨੂੰ ਕਿਹਾ- ''ਮੈਂ ਸਭ ਕੁਝ...''

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ
ਇਸ ਮਾਮਲੇ ਦੇ ਸਬੰਧ ਵਿਚ ਸਿੱਖ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਗਲਤੀ ਨਹੀਂ ਬਲਕਿ ਧਾਰਮਿਕ ਪਛਾਣ ਦੇ ਆਧਾਰ 'ਤੇ ਕੀਤਾ ਗਿਆ ਅਨਿਆਂ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਵਾਇਰਲ ਹੋ ਰਹੀ ਸਿੱਖ ਨੌਜਵਾਨਾਂ ਦੀ ਵੀਡੀਓ ਵਿੱਚ ਨੌਜਵਾਨਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਸੰਵਿਧਾਨ ਸਿੱਖਾਂ ਨੂੰ ਕਕਾਰ ਧਾਰਨ ਕਰਨ ਦੀ ਇਜਾਜ਼ਤ ਦਿੰਦਾ ਹੈ ਫਿਰ ਉਨ੍ਹਾਂ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਕ੍ਰਿਪਾਨ ਸਾਡੇ ਧਰਮ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਕਾਰਨ ਸਾਨੂੰ ਜਨਤਕ ਥਾਵਾਂ 'ਤੇ ਰੋਕਣਾ ਗ਼ਲਤ ਹੈ।

ਇਹ ਵੀ ਪੜ੍ਹੋ : ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

ਸੰਗਤ ਦੀ ਮੰਗ: 
ਇਸ ਮਾਮਲੇ ਦੇ ਸਬੰਧ ਵਿਚ ਵਿਵਾਦ ਵੱਧ ਜਾਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸਿੱਖ ਨਾਲ ਉਸ ਦੀ ਪਛਾਣ ਨੂੰ ਲੈ ਕੇ ਅਜਿਹਾ ਵਿਤਕਰਾ ਨਾ ਹੋਵੇ। ਇਸ ਘਟਨਾ ਨੇ ਇੱਕ ਵਾਰ ਫਿਰ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਅਤੇ ਜਾਗਰੂਕਤਾ ਦੀ ਕਮੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News