ਇੰਝ ਬਣਵਾਓ ਆਪਣੇ ਬੱਚਿਆਂ ਦਾ Birth Certificate, ਖ਼ਰਚ ਹੋਣਗੇ ਸਿਰਫ਼ 20 ਰੁਪਏ
Saturday, Nov 02, 2024 - 05:41 PM (IST)
ਨੈਸ਼ਨਲ ਡੈਸਕ : ਜਨਮ ਸਰਟੀਫਿਕੇਟ (ਜਨਮ ਪ੍ਰਮਾਣ ਪੱਤਰ) ਬੱਚਿਆਂ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਜਨਮ ਤੋਂ ਬਾਅਦ ਸਰਕਾਰੀ ਜਾਂ ਗੈਰ-ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਇਹ ਸਰਟੀਫਿਕੇਟ ਬਹੁਤ ਲਾਜ਼ਮੀ ਹੁੰਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਕੋਲ ਅਜਿਹੇ ਹਨ, ਜਿਹਨਾਂ ਕੋਲ ਇਹ ਦਸਤਾਵੇਜ਼ ਨਹੀਂ ਹੁੰਦਾ ਅਤੇ ਉਹ ਇਸ ਨੂੰ ਬਣਾਉਣ ਦੀ ਸਹੀ ਪ੍ਰਕਿਰਿਆ ਵੀ ਨਹੀਂ ਜਾਣਦੇ ਹਨ। ਇਸ ਦਸਤਾਵੇਜ਼ ਬੱਚੇ ਦੇ ਜਨਮ ਦੇ 21 ਦਿਨਾਂ ਦੇ ਅੰਦਰ ਬਣਾਉਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਸ ਤੋਂ ਬਿਨਾਂ ਬਾਅਦ ਵਿੱਚ ਕਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ - ਮੁੰਡੇ ਦੇ ਢਿੱਡ 'ਚੋਂ ਨਿਕਲੇ ਘੜੀ ਦੇ ਸੈੱਲ ਸਣੇ 56 ਚੀਜ਼ਾਂ, ਡਾਕਟਰਾਂ ਦੇ ਉੱਡੇ ਹੋਸ਼, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਨਮ ਸਰਟੀਫਿਕੇਟ ਨਾਲ ਜੁੜੀਆਂ ਜ਼ਰੂਰੀ ਗੱਲਾਂ
ਸਮਾਂ ਸੀਮਾ: ਜਨਮ ਦੇ 21 ਦਿਨਾਂ ਦੇ ਅੰਦਰ ਜਨਮ ਸਰਟੀਫਿਕੇਟ ਬਣਾਉਣਾ ਲਾਜ਼ਮੀ ਹੈ।
ਨਗਰ ਨਿਗਮ ਜਾਂ ਜ਼ਿਲ੍ਹਾ ਪੰਚਾਇਤ: ਜੇਕਰ ਸਰਟੀਫਿਕੇਟ 21 ਦਿਨਾਂ ਦੇ ਅੰਦਰ ਨਹੀਂ ਬਣਵਾਇਆ ਜਾਂਦਾ ਤਾਂ ਇਹ ਨਗਰ ਨਿਗਮ ਜਾਂ ਜ਼ਿਲ੍ਹਾ ਪੰਚਾਇਤ ਦੇ ਦਫ਼ਤਰ ਤੋਂ ਬਣਵਾਉਣਾ ਪੈਂਦਾ ਹੈ।
ਸਰਕਾਰੀ ਹਸਪਤਾਲ: ਜੇਕਰ ਬੱਚੇ ਦਾ ਜਨਮ ਸਰਕਾਰੀ ਹਸਪਤਾਲ ਵਿੱਚ ਹੁੰਦਾ ਹੈ ਤਾਂ ਤੁਰੰਤ ਜਨਮ ਸਰਟੀਫਿਕੇਟ ਬਣ ਜਾਂਦਾ ਹੈ, ਕਿਉਂਕਿ ਸਰਕਾਰੀ ਹਸਪਤਾਲ ਇਸ ਮਾਮਲੇ ਵਿੱਚ ਅਧਿਕਾਰਤ ਹੁੰਦੇ ਹਨ।
ਪ੍ਰਾਈਵੇਟ ਹਸਪਤਾਲ: ਨਿੱਜੀ ਹਸਪਤਾਲਾਂ ਕੋਲ ਜਨਮ ਸਰਟੀਫਿਕੇਟ ਬਣਾਉਣ ਦਾ ਅਧਿਕਾਰ ਨਹੀਂ ਹੈ।
ਮਹੱਤਵ: ਇਹ ਦਸਤਾਵੇਜ਼ ਪਾਸਪੋਰਟ, ਸਕੂਲ ਦਾਖ਼ਲੇ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਹੁਤ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ - WhatsApp ਯੂਜ਼ਰ ਨੂੰ ਮਿਲਿਆ ਨਵਾਂ ਫੀਚਰ: ਹੁਣ 'ਬਾਬੂ ਸ਼ੋਨਾ' ਦੀ ਚੈਟ ਲੱਭਣੀ ਹੋਵੇਗੀ ਸੌਖੀ!
ਜਨਮ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ
ਜਨਮ ਸਰਟੀਫਿਕੇਟ ਬਣਾਉਣ ਲਈ ਆਨਲਾਈਨ ਅਪਲਾਈ ਕਰਨਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ...
. ਸਭ ਤੋਂ ਪਹਿਲਾਂ CRSORGI.gov.in ਵੈੱਬਸਾਈਟ 'ਤੇ ਜਾਓ ਅਤੇ ਉੱਥੇ 'ਸਾਈਨਅੱਪ' 'ਤੇ ਕਲਿੱਕ ਕਰੋ।
. ਹੁਣ ਇੱਕ ਫਾਰਮ ਖੁੱਲ੍ਹੇਗਾ, ਜਿਸ ਵਿੱਚ ਤੁਹਾਨੂੰ ਆਪਣਾ ਯੂਜ਼ਰ ਨੇਮ, ਮੋਬਾਈਲ ਨੰਬਰ ਤੇ ਈਮੇਲ ਆਈਡੀ ਦਰਜ ਕਰਨੀ ਹੋਵੇਗੀ।
. ਇਸ ਤੋਂ ਬਾਅਦ ਤੁਸੀਂ ਇੱਕ ਨਵੇਂ ਪੋਰਟਲ 'ਤੇ ਪਹੁੰਚ ਜਾਵੋਗੇ। ਇੱਥੇ "ਸੰਬੰਧਿਤ ਲਿੰਕ" 'ਤੇ ਕਲਿੱਕ ਕਰੋ।
. ਹੁਣ ਤੁਹਾਨੂੰ ਨਵੇਂ ਪੋਰਟਲ 'ਤੇ ਦੁਬਾਰਾ ਸਾਈਨ ਅੱਪ ਕਰਨਾ ਹੋਵੇਗਾ। ਇੱਥੇ ਤੁਹਾਨੂੰ ਨਾਮ, ਆਖਰੀ ਨਾਮ, ਲਿੰਗ ਅਤੇ ਜਨਮ ਮਿਤੀ ਵਰਗੀ ਜਾਣਕਾਰੀ ਭਰਨੀ ਪਵੇਗੀ।
. ਇਸ ਤੋਂ ਬਾਅਦ ਆਪਣੇ ਪਤੇ ਦਾ ਵੇਰਵਾ ਭਰੋ ਅਤੇ "ਅੱਗੇ" 'ਤੇ ਕਲਿੱਕ ਕਰੋ।
. ਹੁਣ ਆਪਣਾ ਆਧਾਰ ਨੰਬਰ ਅਤੇ ਰਾਸ਼ਟਰੀਅਤਾ ਚੁਣੋ। ਇਸ ਤੋਂ ਬਾਅਦ ਰਸੀਦ ਬਾਕਸ 'ਤੇ ਨਿਸ਼ਾਨ ਲਗਾਓ ਅਤੇ "ਅੱਗੇ" 'ਤੇ ਕਲਿੱਕ ਕਰੋ।
. ਫਿਰ ਤਸਦੀਕ ਲਈ ਇੱਕ OTP ਪ੍ਰਾਪਤ ਕਰਨ ਲਈ ਆਪਣਾ ਮੋਬਾਈਲ ਨੰਬਰ ਦਰਜ ਕਰੋ।
. ਅੰਤ ਵਿੱਚ ਮੋਬਾਈਲ ਨੰਬਰ ਅਤੇ ਕੈਪਚਾ ਭਰ ਕੇ ਲੌਗਇਨ ਕਰੋ।
ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਦੀਵਾਲੀ ਦੇ ਮੌਕੇ ਮਿਲਿਆ ਖ਼ਾਸ ਤੋਹਫ਼ਾ
ਜਨਮ ਸਰਟੀਫਿਕੇਟ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ
. ਸਭ ਤੋਂ ਪਹਿਲਾਂ ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਨਾਲ ਲੌਗਇਨ ਕਰੋ।
. ਲੌਗਇਨ ਕਰਨ ਤੋਂ ਬਾਅਦ ਤੁਸੀਂ ਕਾਨੂੰਨੀ ਜਾਣਕਾਰੀ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੋਗੇ।
ਕਦਮ 1: ਜਨਮ ਸਥਾਨ ਦੀ ਜਾਣਕਾਰੀ ਭਰੋ।
ਕਦਮ 2: ਆਪਣੀ ਪਸੰਦੀਦਾ ਭਾਸ਼ਾ ਚੁਣੋ।
ਕਦਮ 3: ਬੱਚੇ ਦੀ ਜਨਮ ਮਿਤੀ ਅਤੇ ਲਿੰਗ ਦੀ ਜਾਣਕਾਰੀ ਭਰੋ।
ਕਦਮ 4: ਬੱਚੇ ਦਾ ਨਾਮ ਦਰਜ ਕਰੋ।
ਕਦਮ 5: ਮਾਪਿਆਂ ਦੀ ਜਾਣਕਾਰੀ ਭਰੋ।
ਪਹਿਲਾਂ ਪਿਤਾ ਦੇ ਵੇਰਵੇ (ਨਾਮ, ਆਖਰੀ ਨਾਮ, ਆਧਾਰ ਨੰਬਰ, ਈਮੇਲ ਆਈਡੀ, ਮੋਬਾਈਲ ਨੰਬਰ) ਭਰੋ। ਫਿਰ ਮਾਂ ਲਈ ਵੀ ਉਹੀ ਜਾਣਕਾਰੀ ਭਰੋ।
ਕਦਮ 6: ਆਪਣਾ ਪਤਾ ਦਰਜ ਕਰੋ।
ਕਦਮ 7: ਜਨਮ ਸਥਾਨ ਚੁਣੋ, ਜਿਵੇਂ ਕਿ ਹਸਪਤਾਲ। ਫਿਰ ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ ਅਤੇ ਪਿੰਡ/ਕਸਬੇ ਦੀ ਚੋਣ ਕਰੋ।
ਕਦਮ 8: “ਰਜਿਸਟ੍ਰੇਸ਼ਨ ਯੂਨਿਟ” ਚੁਣੋ ਅਤੇ ਹਸਪਤਾਲ ਦੀ ਜਾਣਕਾਰੀ ਭਰੋ।
ਇਹ ਵੀ ਪੜ੍ਹੋ - Good News : ਦੀਵਾਲੀ 'ਤੇ ਅਧਿਆਪਕਾਂ ਨੂੰ ਮਿਲਿਆ ਵੱਡਾ ਤੋਹਫ਼ਾ
ਜ਼ਰੂਰੀ ਦਸਤਾਵੇਜ਼
ਹਸਪਤਾਲ ਡਿਸਚਾਰਜ ਸਲਿੱਪ
ਵਧੀਕ ਦਸਤਾਵੇਜ਼ ਸਬੂਤ (ਮਾਪਿਆਂ ਦਾ ਪੈਨ ਕਾਰਡ)
ਸਰਕਾਰੀ ਅਫ਼ਸਰ ਦਾ ਹੁਕਮ ਅਪਲੋਡ ਕਰੋ।
ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਪ੍ਰੀਵਿਊ ਅਤੇ ਫਾਈਨਲ ਸਬਮਿਟ ਕਰੋ।
ਇਸਦੇ ਲਈ ਤੁਹਾਨੂੰ 20 ਰੁਪਏ ਫ਼ੀਸ ਦੇਣੀ ਪਵੇਗੀ।
ਇਹ ਵੀ ਪੜ੍ਹੋ - ਯਾਤਰੀਆਂ ਲਈ ਵੱਡੀ ਖ਼ਬਰ: ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8