ਪਿਸਤੌਲ ਦੀ ਨੌਕ ''ਤੇ ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ ਲੁੱਟੇ ਪੈਸੇ

07/21/2019 3:09:14 PM

ਅਲੀਗੜ੍ਹ—ਉਤਰ ਪ੍ਰਦੇਸ਼ 'ਚ ਪੁਲਸ ਵੱਲੋਂ ਸਖਤਾਈ ਵਰਤਣ ਦੇ ਬਾਵਜੂਦ ਵੀ ਅਪਰਾਧੀ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਅਲੀਗੜ੍ਹ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਈਕ ਸਵਾਰ 3 ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ 2500 ਰੁਪਏ ਲੁੱਟ ਕੇ ਇੱਕ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ ਹੈ ਪਰ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਾਈਕ ਸਵਾਰ 3 ਨੌਜਵਾਨ ਪੈਟਰੋਲ ਪੰਪ 'ਤੇ ਆਉਂਦੇ ਹਨ ਅਤੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ ਪਿਸਤੌਲ ਦੀ ਨੋਕ 'ਤੇ ਜਬਰਦਸਤੀ ਪੈਸੇ ਖੋਹ ਲੈਂਦੇ ਹਨ ਅਤੇ ਉੱਥੋ ਫਰਾਰ ਹੋ ਜਾਂਦੇ ਹਨ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਕੈਮਰਾ ਖੰਗਾਲੇ ਜਾ ਰਹੇ ਹਨ ਅਤੇ ਪੁਲਸ ਵੱਲੋਂ ਜਲਦੀ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।


Iqbalkaur

Content Editor

Related News