ਪੈਟਰੋਲ ਪੰਪ 'ਤੇ ਵਾਪਰਿਆ ਭਿਆਨਕ ਹਾਦਸਾ! ਹੋਰਡਿੰਗ ਡਿੱਗਣ ਨਾਲ 14 ਲੋਕਾਂ ਦੀ ਹੋਈ ਮੌਤ; 74 ਜ਼ਖ਼ਮੀ (ਵੀਡੀਓ)

Tuesday, May 14, 2024 - 08:54 AM (IST)

ਪੈਟਰੋਲ ਪੰਪ 'ਤੇ ਵਾਪਰਿਆ ਭਿਆਨਕ ਹਾਦਸਾ! ਹੋਰਡਿੰਗ ਡਿੱਗਣ ਨਾਲ 14 ਲੋਕਾਂ ਦੀ ਹੋਈ ਮੌਤ; 74 ਜ਼ਖ਼ਮੀ (ਵੀਡੀਓ)

ਮੁੰਬਈ (ਭਾਸ਼ਾ)– ਮੁੰਬਈ ਵਿਚ ਤੇਜ਼ ਹਨੇਰੀ ਨਾਲ ਘਾਟਕੋਪਰ ਇਲਾਕੇ ਵਿਚ ਛੇੜਾ ਨਗਰ ਜੰਕਸ਼ਨ ਸਥਿਤ ਇਕ ਪੈਟਰੋਲ ਪੰਪ ’ਤੇ 100 ਫੁੱਟ ਲੰਬਾ ਹੋਰਡਿੰਗ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਅਤੇ 74 ਹੋਰ ਜ਼ਖ਼ਮੀ ਹੋ ਗਏ। ਬ੍ਰਹਿਨਮੁੰਬਈ ਮਹਾਨਗਰਪਾਲਿਕਾ (ਬੀ. ਐੱਮ. ਸੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਹੋਰਡਿੰਗ ਡਿੱਗਣ ਦੀ ਘਟਨਾ ਵਿਚ ਜ਼ਖਮੀ ਹੋਏ ਲੋਕਾਂ ਨੂੰ ਬੀ. ਐੱਮ. ਸੀ. ਸੰਚਾਲਿਤ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਦੁਬਈ ਤੋਂ ਆਏ ਨੌਜਵਾਨ ਨਾਲ ਜਲੰਧਰ 'ਚ ਵਾਪਰਿਆ ਭਾਣਾ! ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਆਈ ਤੇਜ਼ ਹਨੇਰੀ ਅਤੇ ਬੇਮੌਸਮੀ ਬਾਰਿਸ਼ ਦੌਰਾਨ ਘਾਟਕੋਪਰ ਦੇ ਇਕ ਪੈਟਰੋਲ ਪੰਪ 'ਤੇ 100 ਫੁੱਟ ਲੰਬਾ ਹੋਰਡਿੰਗ ਡਿੱਗ ਗਿਆ ਅਤੇ ਕਈ ਲੋਕ ਇਸ ਦੇ ਹੇਠਾਂ ਦੱਬ ਗਏ ਸਨ। BMC ਅਧਿਕਾਰੀਆਂ ਵੱਲੋਂ ਮੰਗਲਵਾਰ ਸਵੇਰੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 14 ਹੋ ਗਈ ਹੈ ਜਦਕਿ 74 ਹੋਰ ਲੋਕ ਜ਼ਖ਼ਮੀ ਹਨ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ, ਸਾਥੀ Actor ਦੀ ਵੀ ਹਾਲਤ ਗੰਭੀਰ

ਅਧਿਕਾਰੀਆਂ ਮੁਤਾਬਕ ਮੰਗਲਵਾਰ ਸਵੇਰੇ ਵੀ ਰਾਹਤ ਕਾਰਜ ਜਾਰੀ ਹੈ। NDRF ਨੇ ਮੁੰਬਈ ਫਾਇਰ ਬ੍ਰਿਗੇਡ ਅਤੇ ਹੋਰ ਏਜੰਸੀਆਂ ਨਾਲ ਚਲਾਈ ਜਾ ਰਹੀ ਬਚਾਅ ਮੁਹਿੰਮ ਲਈ 2 ਟੀਮਾਂ ਤਾਇਨਾਤ ਕੀਤੀਆਂ ਹਨ। ਦੂਜੇ ਪਾਸੇ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਵਿਚੋਂ ਰਾਜਾਵਾੜੀ ਹਸਪਤਾਲ ਤੋਂ 31 ਲੋਕਾਂ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News