ਹਿਮਾਚਲ ਦੇ ਇਸ ਪ੍ਰਾਚੀਨ ਮੰਦਰ ''ਚ ਬਿਹਾਰੀ ਲਾਲ 23 ਸਾਲਾਂ ਤੋਂ ਹਰੇਕ ਪੱਥਰ ''ਤੇ ਉੱਕੇਰ ਰਿਹੈ ''ਰਾਮ-ਰਾਮ''
Wednesday, Feb 08, 2023 - 11:31 AM (IST)
ਸੁੰਦਰਨਗਰ- ਦੇਵਭੂਮੀ ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਹੈ। ਹਿਮਾਚਲ 'ਚ ਪ੍ਰਾਚੀਨ ਤੋਂ ਪ੍ਰਾਚੀਨ ਮੰਦਰ ਮਿਲ ਜਾਣਗੇ, ਜਿਨ੍ਹਾਂ ਦਾ ਇਕ ਵੱਖਰਾ ਹੀ ਇਤਿਹਾਸ ਹੈ। ਅਜਿਹਾ ਹੀ ਇਕ ਮੰਦਰ ਹੈ ਸੁੰਦਰਨਗਰ 'ਚ। ਸੁੰਦਰਨਗਰ ਸਬ-ਡਿਵੀਜ਼ਨ ਦੇ ਪੰਚਾਇਤ ਮਹਾਦੇਵ ਦੇ ਅਧੀਨ ਸ਼੍ਰੀਰਾਮ ਹਨੂੰਮਾਨ ਮੰਦਰ ਧਨੋਟੂ ਬੱਗੀ ਮਾਰਗ ਧਨੋਟੂ ਤੋਂ ਕਰੀਬ 400 ਮੀਟਰ ਦੀ ਦੂਰੀ 'ਤੇ ਸੜਕ ਦੇ ਕਿਨਾਰੇ ਸਥਿਤ ਹੈ। ਕਰੀਬ 23 ਸਾਲ ਪਹਿਲਾਂ ਤੋਂ ਇਹ ਨਿਰਮਾਣ ਅਧੀਨ ਮੰਦਰ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਮੰਦਰ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਦੇ ਹਰ ਪੱਥਰ 'ਤੇ ਰਾਮ ਰਾਮ ਉੱਕਰਿਆ ਹੋਇਆ ਹੈ।
ਇਹ ਵੀ ਪੜ੍ਹੋ- ਸੁੱਖੂ ਸਰਕਾਰ ਦਾ ਵੱਡਾ ਐਲਾਨ, ਹਿਮਾਚਲ ਦੀਆਂ 10.53 ਲੱਖ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ
ਸ਼੍ਰੀਰਾਮ ਹਨੂੰਮਾਨ ਮੰਦਰ ਸੇਵਾ ਕਮੇਟੀ ਇਸ ਮੰਦਰ ਦਾ ਨਿਰਮਾਣ ਕਰਵਾ ਰਹੀ ਹੈ। ਮੰਦਰ ਬਣਾਉਣ ਵਾਲਾ ਇਕਲੌਤਾ ਮਿਸਤਰੀ ਬਿਹਾਰੀ ਲਾਲ ਗੋਹਰ ਬਲਾਕ ਸਯੰਜ ਗਵਾਦ ਖੇਤਰ ਨਾਲ ਸਬੰਧ ਰੱਖਦਾ ਹੈ, ਜੋ ਪਿਛਲੇ ਲਗਭਗ 23 ਸਾਲਾਂ ਤੋਂ ਲਗਾਤਾਰ ਹਰ ਪੱਥਰ 'ਤੇ ਰਾਮ-ਰਾਮ ਦਾ ਨਾਮ ਉੱਕੇਰ ਰਿਹਾ ਹੈ। ਉਨ੍ਹਾਂ ਨੇ 17 ਸਤੰਬਰ 2000 ਤੋਂ ਪਹਿਲਾਂ ਜਿਸ ਤਰ੍ਹਾਂ ਦੇਵਭੂਮੀ ਹਿਮਾਚਲ ਪ੍ਰਦੇਸ਼ ਵਿਚ ਪਹਾੜਾਂ 'ਚ ਲੱਕੜ ਦੇ ਮੰਦਰ ਬਣ ਰਹੇ ਹਨ, ਉਸ ਤੋਂ ਪਹਿਲਾਂ ਪੱਥਰ 'ਤੇ ਰਾਮ ਦਾ ਨਾਮ ਲਿਖ ਕੇ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ- ਹਰਿਆਣਾ ਤੋਂ ਬਾਅਦ ਹੁਣ ਹਿਮਾਚਲ ਨੇ ਚੰਡੀਗੜ੍ਹ 'ਤੇ ਠੋਕਿਆ ਦਾਅਵਾ, ਜਾਣੋ ਪੂਰਾ ਮਾਮਲਾ
ਸੁੰਦਰਨਗਰ ਦੀ ਮਹਾਦੇਵ ਪੰਚਾਇਤ ਅਧੀਨ ਆਉਂਦੇ ਇਸ ਮੰਦਰ 'ਤੇ ਪੱਥਰਾਂ 'ਤੇ ਰਾਮ-ਰਾਮ ਉੱਕਰਿਆ ਜਾ ਰਿਹਾ ਹੈ। ਇਕ ਦਿਨ ਵਿਚ ਮਿਸਤਰੀ ਸਿਰਫ਼ ਦੋ ਜਾਂ ਤਿੰਨ ਪੱਥਰ ਹੀ ਬਣਾ ਸਕਦਾ ਹੈ। ਜਿਨ੍ਹਾਂ ਉੱਤੇ ਸੰਪੂਰਨ ਰਾਮ ਦੇ ਨਾਮ ਦਾ ਨਿਸ਼ਾਨ ਹੈ। ਇੰਨੀ ਚੰਗੀ ਵਿਰਾਸਤ ਜੋ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇਗੀ। ਇਹ ਮੰਦਰ 23 ਸਾਲਾਂ ਤੋਂ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਰਫ਼ਤਾਰ ਨਹੀਂ ਫੜ ਸਕਿਆ ਹੈ।