ਪੁੱਤ ਨੇ ਕਰਵਾਇਆ ਪ੍ਰੇਮ ਵਿਆਹ, ਬਦਲੇ 'ਚ ਕੁੜੀ ਦੇ ਟੱਬਰ ਨੇ ਮੁੰਡੇ ਦੀ ਮਾਂ ਨੂੰ ਦਿੱਤੀ ਖ਼ੌਫਨਾਕ ਸਜ਼ਾ

Monday, Nov 16, 2020 - 12:44 PM (IST)

ਪੁੱਤ ਨੇ ਕਰਵਾਇਆ ਪ੍ਰੇਮ ਵਿਆਹ, ਬਦਲੇ 'ਚ ਕੁੜੀ ਦੇ ਟੱਬਰ ਨੇ ਮੁੰਡੇ ਦੀ ਮਾਂ ਨੂੰ ਦਿੱਤੀ ਖ਼ੌਫਨਾਕ ਸਜ਼ਾ

ਦਰਭੰਗਾ— ਬਿਹਾਰ ਦੇ ਦਰਭੰਗਾ ਵਿਚ ਦਿਲ ਨੂੰ ਝੰਜੋੜ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਦਰਭੰਗਾ ਜ਼ਿਲ੍ਹੇ ਦੇ ਘਨਸ਼ਿਆਮਪੁਰ ਦੇ ਆਧਾਰਪੁਰ ਪਿੰਡ 'ਚ ਦੀਵਾਲੀ ਦੇ ਦਿਨ ਅਣਮਨੁੱਖੀ ਘਟਨਾ ਵਾਪਰੀ। ਇੱਥੇ ਇਕ ਮਾਂ ਨੂੰ ਅੱਧ ਨੰਗੀ ਕਰ ਕੇ ਕੁੱਟਿਆ ਗਿਆ। ਇਸ ਦੇ ਪਿੱਛੇ ਦੀ ਵਜ੍ਹਾ ਇਹ ਸੀ ਕਿ ਉਸ ਪੀੜਤ ਜਨਾਨੀ ਦੇ ਪੁੱਤਰ ਨੇ ਪ੍ਰੇਮ ਵਿਆਹ ਕਰਾਉਣ ਮਗਰੋਂ ਤਸਵੀਰ ਵਾਇਰਲ ਕਰ ਦਿੱਤੀ। 

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਖ਼ਬਰਾਂ ਮੁਤਾਬਕ ਇਸ ਗੱਲ ਤੋਂ ਨਾਰਾਜ਼ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਮਾਂ ਨੂੰ ਅੱਧ ਨੰਗੀ ਕਰ ਕੇ ਉਸ ਦੇ ਵਾਲ ਕੱਟ ਦਿੱਤੇ ਅਤੇ ਕੁੱਟਮਾਰ ਕਰ ਦਿੱਤੀ। ਕਿਸੇ ਦੂਜੀ ਜਾਤ ਦੇ ਵਿਅਕਤੀ ਦੇ ਹੱਥੋਂ ਮਾਂਗ 'ਚ ਸਿੰਦੂਰ ਭਰਵਾਇਆ ਗਿਆ। ਪੀੜਤ ਜਨਾਨੀ ਦਾ ਪਤੀ ਇਸ ਘਟਨਾ ਤੋਂ ਇੰਨਾ ਡਰ ਗਿਆ ਕਿ ਉਹ ਘਰ 'ਚੋਂ ਦੌੜ ਗਿਆ। ਵਿਚ-ਬਚਾਅ ਕਰਨ ਆਏ ਪੀੜਤ ਦੀ ਸੱਸ, ਦਰਾਣੀ ਅਤੇ ਦੋ ਹੋਰ ਮੁੰਡਿਆਂ ਨਾਲ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ: ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ

ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਘਰ ਅੰਦਰ ਕਾਫੀ ਤੜਥੱਲੀ ਮਚਾਈ। ਲੁੱਟ-ਖੋਹ ਵੀ ਕੀਤੀ। ਜਨਾਨੀ ਨਾਲ ਹੋਈ ਇਸ ਘਟਨਾ ਤੋਂ ਪਿੰਡ ਵਿਚ ਤਣਾਅ ਦਾ ਮਾਹੌਲ ਹੈ। ਓਧਰ ਪੁਲਸ ਨੇ ਦੱਸਿਆ ਕਿ ਕੁੜੀ ਅਤੇ ਮੁੰਡੇ ਦੇ ਪਰਿਵਾਰ ਵਾਲਿਆਂ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ। ਦੋਹਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਜ਼ਖਮੀ ਜਨਾਨੀ ਅਤੇ ਉਸ ਦੀ ਸੱਸ ਨੂੰ ਦਰਭੰਗਾ ਮੈਡੀਕਲ ਕਾਲਜ ਐਂਡ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ: 15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ

ਇਹ ਹੈ ਪੂਰਾ ਮਾਮਲਾ—
ਦਰਅਸਲ ਆਧਾਰਪੁਰ ਪਿੰਡ ਦੇ ਉਮੇਸ਼ ਝਾਅ ਦੇ ਪੁੱਤਰ ਸੋਨੂੰ ਦਾ ਗੁਆਂਢ ਦੇ ਅਰੁਣ ਝਾਅ ਦੀ ਧੀ ਬਿੰਦੀਆਂ ਨਾਲ ਪ੍ਰੇਮ ਸਬੰਧ ਸਨ। ਬਿੰਦੀਆਂ ਦੇ ਮਾਪੇ ਦਿੱਲੀ ਵਿਚ ਰਹਿੰਦੇ ਹਨ। ਕੁੜੀ ਇੱਥੇ ਚਾਚੇ ਘਰ ਰਹਿੰਦੀ ਸੀ। 12 ਨਵੰਬਰ ਨੂੰ ਕੁੜੀ ਕਿਸੇ ਪ੍ਰੀਖਿਆ ਦੇ ਨਾਮ ਤੋਂ ਘਰੋਂ ਨਿਕਲੀ ਅਤੇ ਸ਼ਾਮ ਤੱਕ ਘਰ ਨਹੀਂ ਪਰਤੀ। ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਉਸ ਦੀ ਕਾਫੀ ਭਾਲ ਕੀਤੀ। ਜਦੋਂ ਕੁੜੀ ਦਾ ਪਤਾ ਨਹੀਂ ਲੱਗਾ ਤਾਂ ਉਸ ਦੀ ਚਾਚੀ ਨੇ ਘਨਸ਼ਿਆਮਪੁਰ ਥਾਣੇ 'ਚ ਅਗਵਾ ਹੋਣ ਦਾ ਕੇਸ ਦਰਜ ਕਰਵਾਇਆ। ਜਿਸ ਵਿਚ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਓਧਰ ਮੁੰਡੇ ਨੇ ਸ਼ਨੀਵਾਰ ਯਾਨੀ ਕਿ ਦੀਵਾਲੀ ਵਾਲੇ ਦਿਨ 11 ਵਜੇ ਕੁੜੀ ਨਾਲ ਵਿਆਹ ਕਰਵਾ ਲਿਆ ਅਤੇ ਫੋਟੋ ਵਾਇਰਲ ਕਰ ਦਿੱਤੀ। ਇਸ ਤੋਂ ਗੁੱਸੇ 'ਚ ਆਏ ਕੁੜੀ ਦੇ ਪਰਿਵਾਰ ਨੇ ਮੁੰਡੇ ਦੇ ਘਰ 'ਤੇ ਧਾਵਾ ਬੋਲ ਦਿੱਤਾ।

ਇਹ ਵੀ ਪੜ੍ਹੋ: ਭੁੱਖਿਆਂ ਨੂੰ ਰਜਾਉਂਦਾ ਹੈ 'ਬੱਚੂਦਾਦਾ', ਪਿਛਲੇ 40 ਸਾਲਾਂ ਤੋਂ ਚਲਾ ਰਹੇ ਹਨ ਢਾਬਾ (ਤਸਵੀਰਾਂ)

ਇਹ ਵੀ ਪੜ੍ਹੋ: ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ


author

Tanu

Content Editor

Related News