ਸ਼ਰਾਬੀ ਪਤੀ ਨੇ ਪਤਨੀ ''ਤੇ ਸੁੱਟਿਆ ਤੇਜ਼ਾਬ, ਗੰਭੀਰ ਰੂਪ ਨਾਲ ਝੁਲਸੀ

Wednesday, May 13, 2020 - 04:33 PM (IST)

ਸ਼ਰਾਬੀ ਪਤੀ ਨੇ ਪਤਨੀ ''ਤੇ ਸੁੱਟਿਆ ਤੇਜ਼ਾਬ, ਗੰਭੀਰ ਰੂਪ ਨਾਲ ਝੁਲਸੀ

ਸੁਪੌਲ- ਬਿਹਾਰ 'ਚ ਸੁਪੌਲ ਜ਼ਿਲੇ ਦੇ ਰਾਘੋਪੁਰ ਥਾਣਾ ਖੇਤਰ ਦੇ ਧਰਾਰਾ ਪਿੰਡ 'ਚ ਇਕ ਵਿਅਕਤੀ ਨੇ ਆਪਣੀ ਪਤਨੀ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਝੁਲਸ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਧਰਾਰਾ ਪਿੰਡ ਦੇ ਧੋਬੀ ਟੋਲਾ ਵਾਸੀ ਮੁਹੰਮਦ ਨੌਸ਼ਾਦ ਮੰਗਲਵਾਰ ਰਾਤ ਸ਼ਰਾਬ ਪੀ ਕੇ ਘਰ ਪਹੁੰਚਿਆ ਸੀ, ਜਿੱਥੇ ਉਸ ਦੀ ਪਤਨੀ ਨਜਰਾਨਾ ਖਾਤੂਨ ਨਾਲ ਵਿਵਾਦ ਹੋ ਗਿਆ। ਸਵੇਰੇ ਨੌਸ਼ਾਦ ਨੇ ਪਤਨੀ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਗੰਭੀਰ ਰੂਪ ਨਾਲ ਝੁਲਸ ਗਈ।

ਘਟਨਾ ਦੇ ਬਾਅਦ ਤੋਂ ਪਰਿਵਾਰ ਦੇ ਸਾਰੇ ਮੈਂਬਰ ਫਰਾਰ ਹਨ। ਸੂਤਰਾਂ ਨੇ ਦੱਸਿਆ ਕਿ ਜ਼ਖਮੀ ਔਰਤ ਨੂੰ ਰਾਘੋਪੁਰ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਦੇ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਸੁਪੌਲ ਸਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News