ਬਿਹਾਰ : ਮਕਾਨ ਦੀ ਛੱਤ ਡਿੱਗਣ ਕਾਰਨ 5 ਦੀ ਮੌਤ, ਕਈ ਜ਼ਖਮੀ
Wednesday, Dec 26, 2018 - 07:15 PM (IST)

ਜਹਾਨਾਬਾਦ- ਬਿਹਾਰ ਦੇ ਜਹਾਨਾਬਾਦ 'ਚ ਇਕ ਬਹੁਤ ਦਰਦਨਾਕ ਹਾਦਸਾ ਵਾਪਰਿਆਂ ਹੈ। ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਇਹ ਹਾਦਸਾ ਮਲਹਚਕ ਮੋੜ 'ਤੇ ਮਕਾਨ ਦੀ ਛੱਤ ਡਿੱਗਣ ਕਾਰਨ ਵਾਪਰਿਆ ਹੈ। ਛੱਤ ਡਿੱਗਣ ਕਾਰਨ ਕਈ ਲੋਕ ਇਸ ਦੇ ਮਲਬੇ ਹੇਠ ਦੱਬ ਗਏ। ਸਥਾਨਕ ਲੋਕਾਂ ਨੇ ਪਹਿਲਾਂ ਜ਼ਖਮੀਆਂ ਨੂੰ ਬਾਹਰ ਕੱਢਿਆ ਤੇ ਫਿਰ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਖਬਰ ਦਿੱਤੀ। ਪੁਲਸ ਐਂਬੁਲੈਂਸ ਦੇ ਨਾਲ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕਰ ਰਹੀ ਹੈ।