ਬਰਸਾਤ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਹੇਠਾਂ ਸੁੱਤੇ ਸੀ ਚਾਰ ਬੱਚੇ
Friday, Jul 18, 2025 - 04:10 PM (IST)

ਬਨੂੜ (ਗੁਰਪਾਲ) : ਬਰਸਾਤ ਕਾਰਨ ਅੱਜ ਸਵੇਰੇ 5 ਵਜੇ ਦੇ ਕਰੀਬ ਵਾਰਡ ਨੰਬਰ ਦੋ ਅਧੀਨ ਪੈਂਦੇ ਪਿੰਡ ਬਸੀ ਈਸੇ ਖਾਂ ਦੇ ਬਾਜ਼ੀਗਰ ਮੁਹੱਲੇ ਦੇ ਵਸਨੀਕ ਰਾਜਕੁਮਾਰ ਦੇ ਮਕਾਨ ਦੀ ਛੱਤ ਡਿੱਗ ਜਾਣ ਗਈ। ਇਸ ਹਾਦਸੇ ਵਿਚ ਕਮਰੇ ਵਿਚ ਸੁੱਤੇ ਪਏ ਚਾਰ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਮਕਾਨ ਦੀ ਡਿੱਗੀ ਹੋਈ ਛੱਤ ਨੂੰ ਦਿਖਾਉਂਦੇ ਹੋਏ ਰਾਜਕੁਮਾਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਉਸ ਕੋਲ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਇੱਕ ਕਮਰੇ ਵਿਚ ਉਸਦੇ ਚਾਰੇ ਬੱਚੇ ਗਏ ਅਤੇ ਦੂਜੇ ਕਮਰੇ ਵਿਚ ਉਸਦੀ ਪਤਨੀ ਤੇ ਉਹ ਸੁੱਤੇ ਪਏ ਸਨ ਤੇ ਅਚਾਨਕ ਸਵੇਰੇ ਪੰਜ ਵਜੇ ਦੇ ਕਰੀਬ ਬਰਸਾਤ ਕਾਰਨ ਬੱਚਿਆਂ ਵਾਲੇ ਕਮਰੇ ਦੇ ਛੱਤ ਡਿੱਗ ਗਈ। ਕਮਰੇ ਵਿਚ ਸੁੱਤੇ ਪਏ ਚਾਰੇ ਬੱਚਿਆਂ ਦਾ ਬਚਾਅ ਹੋ ਗਿਆ ਜਦੋਂ ਕਿ ਕਮਰੇ ਵਿਚ ਪਿਆ ਘਰੇਲੂ ਸਮਾਨ ਖਾਣ ਪੀਣ ਦਾ ਸਮਾਨ, ਪੇਟੀ, ਅਲਮਾਰੀ, ਕੱਪੜੇ ਅਤੇ ਹੋਰ ਸਮਾਨ ਖਰਾਬ ਹੋ ਗਿਆ। ਪੀੜਤ ਪਰਿਵਾਰ ਨੇ ਸੂਬਾ ਸਰਕਾਰ ਤੋਂ ਉਸ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਤਾਂ ਜੋ ਉਹ ਆਪਣੇ ਪਰਿਵਾਰ ਦੇ ਸਿਰ ਤੇ ਛੱਤ ਬਣਾ ਸਕੇ।