ਪੰਜਾਬ: ਸਾਬਕਾ ਕਬੱਡੀ ਖਿਡਾਰੀ ਦੀ ਥਾਣੇ ਅੰਦਰ ਹੋਈ ਮੌਤ! 3 ਦਿਨ ਛੱਤ ''ਤੇ ਪਈ ਰਹੀ ਲਾਸ਼
Tuesday, Jul 08, 2025 - 08:07 AM (IST)

ਸ਼ਾਹਕੋਟ (ਅਰਸ਼ਦੀਪ)- ਪਿੰਡ ਬਾਜਵਾ ਕਲਾਂ ਦੇ ਵਸਨੀਕ ਸਾਬਕਾ ਕਬੱਡੀ ਖਿਡਾਰੀ ਦੀ ਥਾਣਾ ਸ਼ਾਹਕੋਟ ਅੰਦਰ ਭੇਤਭਰੀ ਹਾਲਤ ’ਚ ਮੌਤ ਹੋ ਗਈ। ਕਰੀਬ 3 ਦਿਨ ਬਾਅਦ ਲਾਸ਼ ਖ਼ਰਾਬ ਹੋਣ ਕਾਰਨ ਬਦਬੂ ਆਉਣ ’ਤੇ ਪੁਲਸ ਮੁਲਾਜ਼ਮਾਂ ਨੂੰ ਥਾਣੇ ’ਚੋਂ ਹੀ ਬਰਾਮਦ ਹੋਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਭੇਜ ਸਿੰਘ ਭੇਜਾ (26 ਸਾਲ) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਜੋ ਕਬੱਡੀ ਦਾ ਵਧੀਆ ਖਿਡਾਰੀ ਰਹਿ ਚੁੱਕਿਆ ਹੈ। ਇਹ ਨੌਜਵਾਨ ਸ਼ਾਹਕੋਟ ਥਾਣੇ ’ਚ ਪਿਛਲੇ ਕੁਝ ਮਹੀਨਿਆਂ ਤੋਂ ਚਾਹ-ਪਾਣੀ ਪਿਆਉਣ ਤੇ ਮੁਲਾਜ਼ਮਾਂ ਦੀ ਮਾਲਿਸ਼ ਕਰਨ ਦਾ ਕੰਮ ਕਰਦਾ ਸੀ। ਬੀਤੇ ਸ਼ੁੱਕਰਵਾਰ ਇਹ ਨੌਜਵਾਨ ਥਾਣੇ ਕੰਮ ਕਰਨ ਗਿਆ, ਪਰ ਘਰ ਵਾਪਸ ਨਾ ਆਇਆ। ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਗਈ, ਪਰ ਕਿਤੇ ਵੀ ਨਹੀਂ ਲੱਭਾ। ਬੀਤੇ ਦਿਨੀਂ ਜਦ ਲਾਸ਼ ਖਰਾਬ ਹੋਣ ਕਾਰਨ ਪੁਲਸ ਮੁਲਾਜ਼ਮਾਂ ਨੂੰ ਥਾਣੇ ਅੰਦਰੋਂ ਛੱਤ ਤੋਂ ਬਦਬੂ ਆਈ ਤਾਂ ਉਨ੍ਹਾਂ ਪੌੜੀਆਂ ਚੜ੍ਹ ਕੇ ਦੇਖਿਆ ਤਾਂ ਥਾਣੇ ਉੱਪਰ ਬਣੇ ਕਮਰੇ 'ਚੋਂ ਨੌਜਵਾਨ ਦੀ ਲਾਸ਼ ਪਈ ਸੀ।
ਹੈਰਾਨੀ ਇਸ ਗੱਲ ਦੀ ਹੈ ਕਿ ਤਿੰਨ ਦਿਨ ਥਾਣੇ ਅੰਦਰ ਲਾਸ਼ ਪਈ ਰਹਿਣ ਦੇ ਬਾਵਜੂਦ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਇਸ ਬਾਰੇ ਪਤਾ ਨਹੀਂ ਲੱਗਾ ਤੇ ਨਾ ਹੀ ਉਨ੍ਹਾਂ ਨੇ ਆਪਣੇ ਨਾਲ ਕੰਮ ਕਰਦੇ ਸੇਵਾਦਾਰ ਦੇ ਕੰਮ 'ਤੇ ਨਾ ਆਉਣ ਬਾਰੇ ਪਤਾ ਕੀਤਾ। ਲਾਸ਼ ਮਿਲਣ ’ਤੇ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਨੌਜਵਾਨ ਦੀ ਲਾਸ਼ ਦਾ ਸਰਕਾਰੀ ਹਸਪਤਾਲ ਨਕੋਦਰ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਲਈ ਲਾਸ਼ ਵਾਰਸਾਂ ਹਵਾਲੇ ਕੀਤੀ ਗਈ। ਸਸਕਾਰ ਮੌਕੇ ਪਿੰਡ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਵੀ ਮੌਜੂਦ ਸਨ। ਨੌਜਵਾਨ ਦੀ ਮੌਤ ਦਾ ਪਤਾ ਲੱਗਣ 'ਤੇ ਪਿੰਡ ਵਾਸੀਆਂ 'ਚ ਸੋਗ ਦੀ ਲਹਿਰ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਣਨ ਜਾ ਰਿਹੈ ਨਵਾਂ ਕਾਨੂੰਨ! ਅੱਜ ਹੀ ਹੋ ਸਕਦੈ ਵੱਡਾ ਐਲਾਨ
ਜ਼ਹਿਰੀਲੀ ਚੀਜ਼ ਲੜਣ ਨਾਲ ਮੌਤ ਦਾ ਖ਼ਦਸ਼ਾ : SHO
ਇਸ ਘਟਨਾ ਸਬੰਧੀ ਜਦ ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੌਜਵਾਨ ਦੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਸ ਜਗ੍ਹਾ ਨੌਜਵਾਨ ਦੀ ਮੌਤ ਹੋਈ ਹੈ ਉੱਥੇ ਪੁਲਸ ਮੁਲਾਜ਼ਮ ਬਹੁਤ ਘੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਦੇ ਲੜ ਜਾਣ ਕਾਰਨ ਹੋਈ ਲੱਗਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8