ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 3.1 ਕਿਲੋ ਹੈਰੋਇਨ ਸਣੇ 5 ਨਸ਼ਾ ਤਸਕਰ ਗ੍ਰਿਫ਼ਤਾਰ

Friday, Jul 11, 2025 - 05:17 AM (IST)

ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 3.1 ਕਿਲੋ ਹੈਰੋਇਨ ਸਣੇ 5 ਨਸ਼ਾ ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ - ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਕੇਸਾਂ ਵਿੱਚ ਕੁੱਲ 3 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕਰਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲਾ ਕੇਸ ਸੀਆਈਏ ਅਮ੍ਰਿਤਸਰ ਦੀ ਟੀਮ ਵੱਲੋਂ ਦਲਵਿੰਦਰ ਸਿੰਧੂ ਨੂੰ ਗ੍ਰਿਫ਼ਤਾਰ ਕਰਨ ਨਾਲ ਸ਼ੁਰੂ ਹੋਇਆ, ਜਿਸ ਕੋਲੋਂ 1 ਕਿਲੋ 12 ਗ੍ਰਾਮ ਹੀਰੋਇਨ ਮਿਲੀ। ਆਗੇ ਜਾਂਚ ਦੌਰਾਨ ਸੁਖਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 2 ਕਿਲੋ ਹੀਰੋਇਨ ਮਿਲੀ। ਸੁਖਦੇਵ ਦੀ ਉਮਰ 28 ਸਾਲ ਹੈ, ਜੋ ਖੇਤੀਬਾੜੀ ਕਰਦਾ ਸੀ, ਪਰ ਪਾਕਿਸਤਾਨ ਨਾਲ ਸਿੱਧਾ ਸੰਪਰਕ ਰੱਖਦਿਆਂ ਨਸ਼ਾ ਤਸਕਰੀ ਕਰ ਰਿਹਾ ਸੀ। ਉਹ ਆਪਣੀ ਰਿਹਾਇਸ਼ ਵਾਰ-ਵਾਰ ਬਦਲਦਾ ਸੀ ਤਾਂ ਜੋ ਪੁਲਸ ਤੋਂ ਬਚਿਆ ਜਾ ਸਕੇ।

ਦੂਜੇ ਕੇਸ ਵਿਚ ਇਸਲਾਮਾਬਾਦ ਥਾਣਾ' ਅਧੀਨ ਮਨਪ੍ਰੀਤ ਸਿੰਘ ਉਰਫ ਗੋਰਾ, ਅੰਮ੍ਰਿਤਪਾਲ ਸਿੰਘ, ਅਤੇ ਹਰਪਾਲ ਭਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਕਿਲੋ 50 ਗ੍ਰਾਮ ਹੀਰੋਇਨ ਅਤੇ ਇੱਕ ਆਲਟੋ ਕਾਰ ਵੀ ਬਰਾਮਦ ਹੋਈ। ਮਨਪ੍ਰੀਤ ਦੇ ਮਾਮੇ ਗੋਪਾਲ ਸਿੰਘ, ਜੋ ਕਿ ਰਾਜਸਥਾਨ ਰਹਿੰਦਾ ਹੈ, ਦੇ ਪਾਕਿਸਤਾਨ ਨਾਲ ਡਰੱਗ ਲਿੰਕ ਸਾਹਮਣੇ ਆਏ ਹਨ। ਗੋਪਾਲ ਸਿੰਘ ਪਾਕਿਸਤਾਨ ਤੋਂ ਨਸ਼ੇ ਦੀ ਲੋਕੇਸ਼ਨ ਅਤੇ ਹਦਾਇਤ ਦਿੰਦਾ ਸੀ ਅਤੇ ਮਨਪ੍ਰੀਤ ਅਤੇ ਹੋਰ ਸਾਥੀ ਉਨ੍ਹਾਂ ਕਨਸਾਈਨਮੈਂਟਸ ਨੂੰ ਰਸੀਵ ਕਰਕੇ ਅੱਗੇ ਪਹੁੰਚਾਉਂਦੇ ਸਨ। ਇਹ ਤਿੰਨੋਂ ਮੁਲਜ਼ਮ ਤਰਨਤਾਰਨ ਦੇ ਬਾਰਡਰ ਪਿੰਡਾਂ ਦੇ ਰਹਿਣ ਵਾਲੇ ਹਨ। 

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਹੋਈ ਅਤੇ ਅਜੇ ਵੀ ਗੋਪਾਲ ਸਿੰਘ ਅਤੇ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਹੁਣ ਤੱਕ ਗ੍ਰਿਫ਼ਤਾਰ 5 ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ, ਪਰ ਇਹ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦੀ ਗਤੀਵਿਧੀ ਵਿੱਚ ਸ਼ਾਮਲ ਸਨ। ਪੁਲਸ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀ ਦੀ ਸੰਭਾਵਨਾ ਜਤਾਈ ਗਈ ਹੈ।
 


author

Inder Prajapati

Content Editor

Related News