ਬਿਹਾਰ ਦੇ ਕਈ ਜ਼ਿਲਿਆਂ ਦੀਆਂ ਜੇਲਾਂ ''ਚ ਛਾਪੇਮਾਰੀ

07/21/2019 1:46:16 PM

ਪਟਨਾ—ਬਿਹਾਰ ਦੇ ਕਈ ਜ਼ਿਲਿਆ ਦੀਆਂ ਜੇਲਾਂ 'ਚ ਅੱਜ ਭਾਵ ਐਤਵਾਰ ਨੂੰ ਛਾਪੇਮਾਰੀ ਚੱਲ ਰਹੀ ਹੈ। ਪਟਨਾ ਹੈੱਡਕੁਆਟਰ ਦੇ ਆਦੇਸ਼ 'ਤੇ ਮੁੰਗੇਰ, ਜਮੁਈ, ਮੁਜ਼ੱਫਰਪੁਰ, ਜਹਾਨਾਬਾਦ, ਸੀਵਾਨ, ਆਰਾ ਸਮੇਤ ਕਈ ਜ਼ਿਲਿਆ 'ਚ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ। ਇਸ ਛਾਪੇਮਾਰੀ 'ਚ ਪੁਲਸ ਨੇ ਕੁਝ ਥਾਵਾਂ ਤੋਂ ਮੋਬਾਇਲ, ਚਾਰਜਰ, ਚਾਕੂ ਸਮੇਤ ਕਈ ਹੈਰਾਨੀਜਨਕ ਸਮਾਨ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਇੰਟੈਲੀਜੈਂਸ ਬਿਓਰੋ (ਆਈ. ਬੀ.) ਨੂੰ ਪਤਾ ਲੱਗਿਆ ਸੀ ਕਿ ਪਟਨਾ ਸਥਿਤ ਬੇਊਰ 'ਚ ਜੇਲ ਬ੍ਰੇਕ ਕਾਂਡ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਬਿਹਾਰ ਦੀਆਂ ਜੇਲਾਂ 'ਚ ਛਾਪੇਮਾਰੀ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਆਰਾ ਜੇਲ 'ਚ ਡੀ. ਐੱਮ. ਅਤੇ ਐੱਸ. ਪੀ. ਦੀ ਅਗਵਾਈ ਤਹਿਤ ਵਾਰਡਾਂ 'ਚ ਵੀ ਛਾਪੇਮਾਰੀ ਕੀਤੀ ਗਈ।


Iqbalkaur

Content Editor

Related News