ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇਗਾ 'ਭਾਰਤ ਰਤਨ'

01/25/2019 10:12:36 PM

ਨਵੀਂ ਦਿੱਲੀ— ਭਾਰਤ ਸਰਕਾਰ ਨੇ 26 ਜਨਵਰੀ ਮੌਕੇ ਨਾਨਾ ਜੀ ਦੇਸ਼ਮੁਖ, ਭੂਪੇਨ ਹਜ਼ਾਰਿਕਾ ਤੇ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚੋਂ ਨਾਨਾਜੀ ਦੇਸ਼ਮੁਖ ਤੇ ਭੂਪੇਨ ਹਜ਼ਾਰਿਕਾ ਨੂੰ ਇਹ ਸਨਮਾਨ ਮਰਨ ਤੋਂ ਬਾਅਦ ਦਿੱਤਾ ਗਿਆ ਹੈ। ਜਦਕਿ ਕਾਂਗਰਸ ਦੇ ਦਿੱਗਜ ਨੇਤਾ ਪ੍ਰਣਬ ਮੁਖਰਜੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਹੇ ਹਨ।

Nanaji Deshmukh's stellar contribution towards rural development showed the way for a new paradigm of empowering those living in our villages.

He personifies humility, compassion and service to the downtrodden. He is a Bharat Ratna in the truest sense!

— Narendra Modi (@narendramodi) January 25, 2019

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਤਿੰਨਾਂ ਨੂੰ ਭਾਰਤ ਰਤਨ ਦਿੱਤੇ ਜਾਣ 'ਤੇ ਵੱਖ-ਵੱਖ ਟਵਿਟ ਕਰਕੇ ਇਨ੍ਹਾਂ ਦੇ ਯੋਗਦਾਨ ਬਾਰੇ ਦੱਸਿਆ ਹੈ। ਮੋਦੀ ਮੁਤਾਬਕ ਨਾਨਾਜੀ ਦੇਸ਼ਮੁਖ ਦੇ ਦਿਹਾਤੀ ਖੇਤਰਾਂ 'ਚ ਕੀਤੇ ਗਏ ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਸੱਚਾ ਭਾਰਤ ਰਤਨ ਦੱਸਿਆ ਹੈ।

The songs and music of Shri Bhupen Hazarika are admired by people across generations. From them radiates the message of justice, harmony and brotherhood.

He popularised India's musical traditions globally.

Happy that the Bharat Ratna has been conferred on Bhupen Da.

— Narendra Modi (@narendramodi) January 25, 2019

ਜਦਕਿ ਭੂਪੇਨ ਹਜ਼ਾਰਿਕਾ ਬਾਰੇ ਮੋਦੀ ਨੇ ਲਿਖਿਆ ਹੈ, ਉਨ੍ਹਾਂ ਨੇ ਭਾਰਤੀ ਪਰੰਪਰਾਗਤ ਸੰਗੀਤ ਨੂੰ ਦੁਨੀਆ ਭਰ 'ਚ ਪ੍ਰਸਿੱਧ ਬਣਾਇਆ। ਉਥੇ ਹੀ ਉਨ੍ਹਾਂ ਨੇ ਪ੍ਰਣਬ ਮੁਖਰਜੀ ਨੂੰ ਮੌਜੂਦਾ ਸਮਾਂ ਦਾ ਬਿਹਤਰੀਨ ਰਾਜਨੇਤਾ ਦੱਸਿਆ ਹੈ। ਸਾਮਾਜਿਕ ਵਰਕਰ ਨਾਨਾਜੀ ਦੇਸ਼ਮੁਖ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਰਹੇ ਸਨ। ਜਦਕਿ ਭੂਪੇਨ ਹਜ਼ਾਰਿਕਾ ਦੇਸ਼ ਦੇ ਮਸ਼ਹੂਰ ਸੰਗੀਤਕਾਰ ਤੇ ਗਾਇਕ ਰਹੇ ਹਨ।

ਇਨ੍ਹਾਂ ਨੂੰ ਮਿਲਿਆ ਪਦਮਭੂਸ਼ਣ
ਦੁਨੀਆ ਦੇ ਸਭ ਤੋਂ ਉੱਚੇ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਛੇਂਦਰੀ ਪਾਲ, ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੁਨੀਆ, ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਗੌਤਮ ਗੰਭੀਰ ਤੇ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਬਛੇਂਦਰੀ ਨੂੰ ਜਿਥੇ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ ਉਥੇ ਹੀ ਬਜ਼ਰੰਗ, ਗੰਭੀਰ ਤੇ ਛੇਤਰੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ, ਸ਼ਤੰਰਜ ਖਿਡਾਰੀ ਦ੍ਰੋਣਾਵੱਲੀ ਹਰਿਕਾ, ਮਹਿਲਾ ਤੀਰਅੰਦਾਜ ਬੋਮਬਾਯਲਾ ਦੇਵੀ ਲੈਸ਼ਰਾਮ, ਕਬੱਡੀ ਖਿਡਾਰੀ ਅਜੈ ਠਾਕੁਰ ਤੇ ਮਹਿਲਾ ਬਾਸਕੇਟਬਾਲ ਖਿਡਾਰੀ ਪ੍ਰਸ਼ਾਂਤੀ ਸਿੰਘ ਨੂੰ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।


Inder Prajapati

Content Editor

Related News