ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਘਰ ਤੋਂ ਕਰਨਗੇ ਵੋਟ ਦੇ ਅਧਿਕਾਰ ਦਾ ਇਸਤੇਮਾਲ
Friday, Apr 19, 2024 - 04:01 PM (IST)
ਪੁਣੇ- ਦੇਸ਼ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਬੀਮਾਰ ਹੋਣ ਕਾਰਨ ਪੁਣੇ ਲੋਕ ਸਭਾ ਸੀਟ ਲਈ ਘਰ ਤੋਂ ਹੀ ਵੋਟ ਪਾਉਣਗੇ। 90 ਸਾਲ ਦੀ ਪ੍ਰਤਿਭਾ ਪਟੇਲ ਦੇ ਕਰੀਬੀ ਸਹਿਯੋਗੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਟਿਲ ਪਿਛਲੇ ਇਕ ਮਹੀਨੇ ਤੋਂ ਬੀਮਾਰ ਹਨ ਅਤੇ ਉਹ ਵੋਟਿੰਗ ਕੇਂਦਰ ਤੱਕ ਜਾਣ ਵਿਚ ਅਸਮਰੱਥ ਹਨ। ਉਨ੍ਹਾਂ ਦੇ ਕਰੀਬੀ ਨੇ ਦੱਸਿਆ ਕਿ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਾਟਿਲ ਦੀ ਇਸ ਸਮੱਸਿਆ ਕਾਰਨ ਸਾਬਕਾ ਰਾਸ਼ਟਰਪਤੀ ਦੇ ਦਫ਼ਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਅਰਜ਼ੀ ਦੇ ਕੇ ਉਨ੍ਹਾਂ ਨੂੰ ਘਰ ਤੋਂ ਵੋਟ ਪਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਬੰਧ 'ਚ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟ ਪਾਉਣ ਦੀ ਕੀਤੀ ਅਪੀਲ, ਕਿਹਾ- ਹਰ ਵੋਟ ਹੈ ਕੀਮਤੀ
ਹੁਣ ਉਹ ਘਰ ਤੋਂ ਵੋਟਿੰਗ ਕਰਨ ਦੀ ਸਹੂਲਤ ਦਾ ਫਾਇਦਾ ਲੈ ਸਕਣਗੇ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਪੁਣੇ ਲੋਕ ਸਭਾ ਸੀਟ ਲਈ 13 ਮਈ ਨੂੰ ਵੋਟਿੰਗ ਹੋਵੇਗੀ। ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਪੁਣੇ ਸ਼ਹਿਰ ਦੇ ਕੋਥਰੂਡ ਇਲਾਕੇ ਵਿਚ ਰਹਿੰਦੀ ਹੈ। ਬੁਖ਼ਾਰ ਅਤੇ ਛਾਤੀ ਵਿਚ ਇਨਫੈਕਸ਼ਨ ਦੇ ਇਲਾਜ ਲਈ ਉਨ੍ਹਾਂ ਨੂੰ ਹਾਲ ਹੀ ਵਿਚ ਪੁਣੇ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪਾਟਿਲ 2007 ਤੋਂ 2012 ਤੱਕ ਰਾਸ਼ਟਰਪਤੀ ਅਹੁਦੇ 'ਤੇ ਸਨ।
ਇਹ ਵੀ ਪੜ੍ਹੋ- ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਨੈਸਲੇ ਕੰਪਨੀ, Cerelac ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ