ਅਮਰੀਕੀ ਰਾਸ਼ਟਰਪਤੀ ਬਾਈਡੇਨ ਦਾ ਬਿਆਨ, ਕਿਹਾ– ‘ਭਾਰਤ, ਜਾਪਾਨ, ਚੀਨ ਤੇ ਰੂਸ ਕਰਦੇ ਨੇ ਪ੍ਰਵਾਸੀਆਂ ਨਾਲ ਨਫ਼ਰਤ’
Friday, May 03, 2024 - 01:30 AM (IST)
ਵਾਸ਼ਿੰਗਟਨ (ਭਾਸ਼ਾ)– ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ‘ਕਵਾਡ’ ਦੇ 2 ਭਾਈਵਾਲ ਭਾਰਤ ਤੇ ਜਾਪਾਨ ਤੇ ਅਮਰੀਕਾ ਦੇ 2 ਵਿਰੋਧੀ ਰੂਸ ਤੇ ਚੀਨ ਪ੍ਰਵਾਸੀਆਂ ਨਾਲ ਨਫ਼ਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਾਂਗ ਇਨ੍ਹਾਂ ’ਚੋਂ ਕੋਈ ਵੀ ਦੇਸ਼ ਪ੍ਰਵਾਸੀਆਂ ਦਾ ਸਵਾਗਤ ਨਹੀਂ ਕਰਦਾ।
ਬਾਈਡੇਨ ਨੇ ਚੋਣਾਂ ਲਈ ਫੰਡ ਇਕੱਠਾ ਕਰਨ ਲਈ ਬੁੱਧਵਾਰ ਸ਼ਾਮ ਨੂੰ ਆਯੋਜਿਤ ਇਕ ਪ੍ਰੋਗਰਾਮ ’ਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਚੋਣ ਆਜ਼ਾਦੀ, ਅਮਰੀਕਾ ਤੇ ਲੋਕਤੰਤਰ ਦੇ ਬਾਰੇ ’ਚ ਹੈ, ਇਸ ਲਈ ਮੈਨੂੰ ਤੁਹਾਡੀ ਸਖ਼ਤ ਜ਼ਰੂਰਤ ਹੈ। ਤੁਸੀਂ ਜਾਣਦੇ ਹੋ ਕਿ ਸਾਡੀ ਅਰਥਵਿਵਥਾ ਤੁਹਾਡੇ ਤੇ ਕੁਝ ਹੋਰ ਲੋਕਾਂ ਦੇ ਕਾਰਨ ਵਧੀ ਹੈ ਕਿਉਂਕਿ ਅਸੀਂ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ।’’
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : 14 ਸਾਲਾਂ ਬਾਅਦ ਸੁਲਝਿਆ MBA ਵਿਦਿਆਰਥਣ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦਾ ਮਾਮਲਾ
ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਬਾਈਡੇਨ ਨੇ ਕਿਹਾ, ‘‘ਇਸ ਬਾਰੇ ਸੋਚੋ। ਚੀਨ ਆਰਥਿਕ ਤੌਰ ’ਤੇ ਇੰਨੀ ਬੁਰੀ ਤਰ੍ਹਾਂ ਕਿਉਂ ਰੁਕਿਆ ਹੈ? ਜਾਪਾਨ ਨੂੰ ਕਿਉਂ ਪ੍ਰੇਸ਼ਾਨੀ ਹੋ ਰਹੀ ਹੈ? ਰੂਸ ਕਿਉਂ ਰੁਕਿਆ ਹੈ? ਭਾਰਤ ਕਿਉਂ ਰੁਕਿਆ ਹੋਇਆ ਹੈ? ਕਿਉਂਕਿ ਉਹ ਪ੍ਰਵਾਸੀਆਂ ਨਾਲ ਨਫ਼ਰਤ ਕਰਦੇ ਹਨ।’’
ਰਾਸ਼ਟਰਪਤੀ ਨੇ ਕਿਹਾ, ‘‘ਪ੍ਰਵਾਸੀ ਸਾਨੂੰ ਮਜ਼ਬੂਤ ਬਣਾਉਂਦੇ ਹਨ। ਸਾਡੇ ਕੋਲ ਅਜਿਹੇ ਲੋਕਾਂ ਦੀ ਭੀੜ ਹੈ, ਜੋ ਇਥੇ ਰਹਿਣਾ ਚਾਹੁੰਦੇ ਹਨ ਤੇ ਯੋਗਦਾਨ ਪਾਉਣਾ ਚਾਹੁੰਦੇ ਹਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।