'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਦੇ ਇਸ਼ਤਿਹਾਰਾਂ 'ਤੇ ਖ਼ਰਚੇ ਕਰੋੜਾਂ ਰੁਪਏ, ਮਿਲਿਆ ਇਹ ਨਤੀਜਾ

09/22/2020 6:06:23 PM

ਨਵੀਂ ਦਿੱਲੀ- ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 2014 ਤੋਂ ਹੁਣ ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇ ਇਸ਼ਤਿਹਾਰ 'ਤੇ 393 ਕਰੋੜ ਰੁਪਏ ਖਰਚ ਕੀਤੇ ਹਨ। ਇਸ ਯੋਜਨਾ ਦਾ ਮਕਸਦ ਬਾਲ ਲਿੰਗ ਅਨੁਪਾਤ 'ਚ ਸੁਧਾਰ ਕਰਨਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਉੱਚ ਸਦਨ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਦੱਸਿਆ ਕਿ ਚਾਲੂ ਵਿੱਤ ਸਾਲ 'ਚ 17 ਸਤੰਬਰ ਤੱਕ ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ ਦੇ ਇਸ਼ਤਿਹਾਰ 'ਤੇ 96.71 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਇਸ਼ਤਿਹਾਰ 'ਤੇ ਸਾਲ 2019-20 'ਚ 23.67 ਕਰੋੜ ਰੁਪਏ, 2018-19 'ਚ 160 ਕਰੋੜ ਰੁਪਏ, 2017-18 'ਚ 135.71 ਕਰੋੜ ਰੁਪਏ, 2016-17 'ਚ 29.79 ਕਰੋੜ ਰੁਪਏ, 2015-16 'ਚ 24.54 ਕਰੋੜ ਰੁਪਏ ਅਤੇ ਸਾਲ 2014-15 'ਚ 18.91 ਕਰੋੜ ਰੁਪਏ ਖਰਚ ਕੀਤੇ ਗਏ।

ਇਰਾਨੀ ਨੇ ਦੱਸਿਆ ਕਿ ਅਗਸਤ 'ਚ 'ਨੈਸ਼ਨਲ ਕਾਊਂਸਿਲ ਆਫ਼ ਐਪਲਾਈਡ ਇਕੋਨਾਮਿਕ ਰਿਸਰਚ' (ਐੱਨ.ਸੀ.ਏ.ਈ.ਆਰ.) ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ ਦਾ ਆਕਲਨ ਕੀਤਾ ਸੀ, ਜਿਸ 'ਚ ਕੁੜੀਆਂ ਦੇ ਪ੍ਰਤੀ ਸਕਾਰਾਤਮਕ ਵਤੀਰੇ 'ਚ ਤਬਦੀਲੀ ਦਾ ਸੰਕੇਤ ਮਿਲਿਆ ਸੀ। ਉਨ੍ਹਾਂ ਨੇ ਦੱਸਿਆ,''(ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਸਿਹਤ ਪ੍ਰਬੰਧਨ ਸੂਚੀ ਪ੍ਰਣਾਲੀ ਅਨੁਸਾਰ) ਜਨਮ ਦੇ ਸਮੇਂ ਲਿੰਗ ਅਨੁਪਾਤ ਨੂੰ ਇਸ ਯੋਜਨਾ ਦੀ ਤਰੱਕੀ ਦੀ ਨਿਗਰਾਨੀ ਲਈ ਮਾਨਕ ਤੈਅ ਕੀਤਾ ਗਿਆ ਸੀ।'' ਲਿੰਗ ਅਨੁਪਾਤ 2014-15 'ਚ ਪ੍ਰਤੀ 1000 ਮੁੰਡਿਆਂ 'ਤੇ 918 ਸੀ, ਜੋ 2019-20 'ਚ ਪ੍ਰਤੀ 1000 ਮੁੰਡਿਆਂ 'ਤੇ 934 ਹੋ ਗਿਆ। ਇਸ ਤਰ੍ਹਾਂ ਲਿੰਗ ਅਨੁਪਾਤ 'ਚ 16 ਅੰਕਾਂ ਦਾ ਸੁਧਾਰ ਦੇਖਿਆ ਗਿਆ।'' ਇਰਾਨੀ ਨੇ ਦੱਸਿਆ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ ਨਾਲ ਬਾਲ ਲਿੰਗ ਅਨੁਪਾਤ 'ਚ ਸੁਧਾਰ ਲਿਆਉਣ ਅਤੇ ਕੁੜੀਆਂ ਦੇ ਪ੍ਰਤੀ ਲੋਕਾਂ ਦੀ ਮਾਨਸਿਕਤਾ ਬਦਲਣ ਦਾ ਮਕਸਦ ਪੂਰਾ ਕਰਨ 'ਚ ਮਦਦ ਮਿਲੀ ਹੈ।


DIsha

Content Editor

Related News