ਜੈ ਹੋ! ਬੀਅਰ ਬਾਰ ਦਾ ਮਾਲਕ ਬਣਿਆ ਮਹਾ ਮੰਡਲੇਸ਼ਵਰ

Monday, Aug 03, 2015 - 11:12 AM (IST)

ਜੈ ਹੋ! ਬੀਅਰ ਬਾਰ ਦਾ ਮਾਲਕ ਬਣਿਆ ਮਹਾ ਮੰਡਲੇਸ਼ਵਰ

 
ਨਵੀਂ ਦਿੱਲੀ- ਪਹਿਲਾਂ ਬਾਰ ਮਾਲਕ ਬਣ ਕੇ ਸ਼ਰਾਬ ਪਰੋਸਣਾ ਤੇ ਫਿਰ ਰੀਅਲ ਅਸਟੇਟ ਦਾ ਕਾਰੋਬਾਰ ਕਰਨਾ ਅਤੇ ਹੁਣ ਮਹਾ ਮੰਡਲੇਸ਼ਵਰ ਦੀ ਉਪਾਧੀ ਲੈ ਕੇ ਸੰਤਾਂ ਵਾਂਗ ਲੋਕਾਂ ਨੂੰ ਉਪਦੇਸ਼ ਦੇ ਕੇ ਸਮਾਜ ਦੇ ਲੋਕਾਂ ਨੂੰ ਆਪਣੇ ਦਰਸਾਏ ਰਸਤੇ ''ਤੇ ਚਲਾਉਣਾ ਇਹ ਹੀ ਕਹਾਣੀ ਹੈ ਸਚਿਨ ਦੱਤਾ ਦੀ। ਜਿਸ ਨੂੰ ਹਾਲ ਹੀ ਵਿਚ ਸੰਤਾਂ ਦੀ ਤਪੋ ਭੂਮੀ ਪ੍ਰਯਾਗ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਸਚਿਦਾਨੰਦ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ ਗਈ ਹੈ।
ਸਾਡਾ ਸਮਾਜ ਸਾਧੂ-ਸੰਤਾਂ ਨੂੰ ਬਹੁਤ ਸਨਮਾਨ ਦੀ ਨਜ਼ਰ ਨਾਲ ਦੇਖਦਾ ਹੈ। ਲੋਕ ਉਨ੍ਹਾਂ ਦੀਆਂ ਗੱਲਾਂ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਨ੍ਹਾਂ ਦੇ ਦਿਖਾਏ ਰਸਤੇ ''ਤੇ ਚਲਦੇ ਹਨ ਪਰ ਇਕ ਅਜਿਹੇ ਸ਼ਖਸ ਨੂੰ ਮਹਾ ਮੰਡਲੇਸ਼ਵਰ ਦੇ ਅਹੁਦੇ ''ਤੇ ਬਿਠਾਇਆ ਗਿਆ ਹੈ, ਜਿਸ ਦੇ ਰਸਤੇ ''ਤੇ ਲੋਕ ਚੱਲਣ ਲੱਗੇ ਤਾਂ  ਉਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਹਾਲਾਂਕਿ ਹੁਣ ਉਨ੍ਹਾਂ ਦਾ ਅਹੁਦਾ ਵਿਵਾਦਾਂ ਵਿਚ ਘਿਰ ਗਿਆ ਹੈ, ਜਿਸ ਤੋਂ ਬਾਅਦ ਅਖਾੜਾ ਕੰਪਲੈਕਸ ਨੇ ਜਾਂਚ ਦੇ ਹੁਕਮ ਦਿੱਤੇ ਹਨ। ਤ੍ਰਿਵੇਣੀ ਦੇ ਪਾਵਨ ਸੰਗਮ ਤਟ ''ਤੇ ਸੰਤਾਂ ਦੀ ਨਗਰੀ ਵਿਚ ਸਚਿਨ ਦੱਤਾ ਨਾਮੀ ਸ਼ਖਸ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਦਿਤੀ ਗਈ ਹੈ ਜੋ ਕਰੀਬ 20 ਸਾਲ ਪਹਿਲਾਂ ਤੋਂ ਡਿਸਕੋ, ਬੀਅਰ ਬਾਰ ਅਤੇ ਰੀਅਲ ਅਸਟੇਟ ਦੇ ਧੰਦੇ ਨੂੰ ਸੰਭਾਲਦਾ ਸੀ। ਸ਼ੁੱਕਰਵਾਰ ਨੂੰ ਸੰਤ ਸਮਾਜ ਨੇ ਇਕ ਸ਼ਾਨਦਾਰ ਸਮਾਗਮ ਵਿਚ ਭਾਗ ਲੈਣ ਪਹੁੰਚੇ ਸਚਿਨ ਦੱਤਾ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ, ਜਿਸ ਕਾਰਨ ਉਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।


author

Tanu

News Editor

Related News