ਮਿਜ਼ੋਰਮ ’ਚ ਫੜਿਆ ਗਿਆ ਬੰਗਲਾਦੇਸ਼ੀ ਅੱਤਵਾਦੀ

03/19/2023 3:03:07 PM

ਆਇਜ਼ੋਲ (ਭਾਸ਼ਾ)- ਬੰਗਲਾਦੇਸ਼ ਦੇ ਬਾਗ਼ੀ ਸੰਗਠਨ ਕੁਕੀ-ਚਿਨ ਨੈਸ਼ਨਲ ਆਰਮੀ (ਕੇ. ਸੀ. ਐੱਨ. ਏ.) ਨਾਲ ਜੁੜੇ 29 ਸਾਲਾ ਇਕ ਅੱਤਵਾਦੀ ਨੂੰ ਆਸਾਮ ਰਾਈਫਲਜ਼ ਨੇ ਮਿਜ਼ੋਰਮ ਦੇ ਲਾਂਗਤਲਾਈ ਜ਼ਿਲ੍ਹੇ ’ਚ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਦੀ ਪਛਾਣ ਫਲਿਆਸਾਂਗ ਬਾਵਮ ਦੇ ਰੂਪ ’ਚ ਕੀਤੀ ਗਈ ਹੈ ਅਤੇ ਉਹ ਕੁਝ ਸਮੇਂ ਤੋਂ ਬੁੰਗਤਲਾਂਗ ਪਿੰਡ ਸਥਿਤ ਇਕ ਘਰ ’ਚ ਕਥਿਤ ਤੌਰ ’ਤੇ ਰਹਿ ਰਿਹਾ ਸੀ।

ਬਿਆਨ ’ਚ ਕਿਹਾ ਗਿਆ ਹੈ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਆਸਾਮ ਰਾਈਫਲਜ਼ ਦੇ ਜਵਾਨਾਂ ਨੇ ਸ਼ੁੱਕਰਵਾਰ ਨੂੰ ਇਕ ਘਰ ’ਤੇ ਛਾਪਾ ਮਾਰਿਆ ਅਤੇ ਅੱਤਵਾਦੀ ਨੂੰ ਫੜ ਕੇ ਸੂਬਾ ਪੁਲਸ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ 10 ਮਾਰਚ ਨੂੰ ਆਸਾਮ ਰਾਈਫਲਜ਼ ਨੇ ਉਸੇ ਜ਼ਿਲ੍ਹੇ ਦੇ ਹੁਮੁਨਮ ਪਿੰਡ 'ਚ ਕੇ.ਸੀ.ਐੱਨ.ਏ. ਦੇ ਇਕ ਹੋਰ ਅੱਤਵਾਦੀ ਨੂੰ ਫੜਿਆ ਸੀ। ਕੇ.ਸੀ.ਐੱਨ.ਏ. ਖ਼ਿਲਾਫ਼ ਬੰਗਲਾਦੇਸ਼ੀ ਫ਼ੌਜ ਦੀ ਕਾਰਵਾਈ ਤੋਂ ਬਚ ਕੇ, ਗੁਆਂਢੀ ਦੇਸ਼ ਦੇ ਚਟਗਾਂਵ ਹਿਲ ਟ੍ਰੈਕਟਸ (ਸੀ.ਐੱਚ.ਟੀ.) ਤੋਂ 500 ਤੋਂ ਵੱਧ ਲੋਕਾਂ ਨੇ ਲਾਂਗਤਲਾਈ ਜ਼ਿਲ੍ਹੇ 'ਚ ਸ਼ਰਨ ਲਈ ਹੈ। ਕੁਕੀ-ਚਿਨ ਸ਼ਰਨਾਰਥੀਆਂ ਦੇ ਪਹਿਲੇ ਜੱਥੇ ਨੇ ਪਿਛਲੇ ਸਾਲ ਫਰਵਰੀ 'ਚ ਪੂਰਬ-ਉੱਤਰ ਰਾਜ 'ਚ ਪ੍ਰਵੇਸ਼ ਕੀਤਾ ਸੀ।


DIsha

Content Editor

Related News